06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਗੁੰਮ ਮੋਬਾਈਲ ਅਸਲ ਮਾਲਕ ਨੂੰ ਸੌਂਪ ਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼ <br/>

ਪਤਵੰਤਿਆਂ ਦੀ ਹਾਜ਼ਰੀ 'ਚ ਗੁੰਮ ਮੋਬਾਈਲ ਅਸਲ ਮਾਲਕ ਨੂੰ ਸੌਂਪਦੇ ਹੋਏ | ਤਸਵੀਰ : ਵਿਜੇ ਸ਼ਰਮਾ <br/> 21-11-2025
ਤਪਾ ਮੰਡੀ, 20 ਨਵੰਬਰ (ਪ੍ਰਵੀਨ ਗਰਗ)-ਇਮਾਨਦਾਰੀ ਅਜੇ ਜ਼ਿੰਦਾ ਹੈ, ਜਿਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦ ਗੁੰਮ ਮੋਬਾਈਲ ਅਸਲ ਮਾਲਕ ਨੂੰ ਸੌਂਪ ਕੇ ਇਮਾਨਦਾਰੀ ਦਾ ਸਬੂਤ ਪੇਸ਼ ਕੀਤਾ | ਇਸ ਸਬੰਧੀ ਮੁਕੇਸ਼ ਕੁਮਾਰ ਪੁੱਤਰ ਰਾਜੇਸ਼ ਕੁਮਾਰ ਮਿੱਤਲ ਨੂੰ ਇਕ ਮੋਬਾਈਲ ਸ਼ਹਿਰ ਦੀ ਗਲੀ ਨੰ: 2-3 ਦੇ ਵਿਚਕਾਰੋਂ ਡਿੱਗਿਆਂ ਹੋਇਆ ਮਿਲਿਆ ਸੀ | ਉਸ ਨੇ ਮੋਬਾਈਲ ਤੋਂ ਨੰਬਰ ਮਿਲਾ ਕੇ ਆਏ ਨੰਬਰ 'ਤੇ ਦੱਸਿਆ ਕਿ ਮੈਨੂੰ ਇਕ ਡਿੱਗਿਆਂ ਮੋਬਾਈਲ ਮਿਲਿਆ ਹੈ | ਜੇਕਰ ਕਿਸੇ ਦਾ ਹੋਵੇ ਤਾਂ ਨਿਸ਼ਾਨੀ ਦੱਸ ਕੇ ਲੈ ਜਾ ਸਕਦਾ ਹੈ ਤਾਂ ਇਹ ਮੋਬਾਈਲ ਯਸ਼ ਕੁਮਾਰ ਪੁੱਤਰ ਕਮਲ ਕੁਮਾਰ ਵਾਸੀ ਗਲੀ ਨੰ: 1 ਦਾ ਡਿੱਗਿਆਂ ਸੀ, ਮੁਕੇਸ਼ ਕੁਮਾਰ ਨੂੰ ਮਿਲ ਕੇ ਸਾਰੀਆਂ ਨਿਸ਼ਾਨੀਆਂ ਅਤੇ ਨੰਬਰ ਦੱਸ ਕੇ ਗੁੰਮ ਮੋਬਾਈਲ ਨੂੰ ਪਤਵੰਤਿਆਂ ਦੀ ਹਾਜ਼ਰੀ 'ਚ ਸੌਂਪਿਆ | ਯਸ਼ ਕੁਮਾਰ ਨੇ ਮੁਕੇਸ਼ ਕੁਮਾਰ ਧੰਨਵਾਦ ਕੀਤਾ | ਇਸ ਮੌਕੇ ਸੁਸ਼ੀਲ ਕੁਮਾਰ, ਲਵਲੀ, ਰਾਕੇਸ਼ ਜੇਠੂਕੇ ਵਾਲਾ ਆਦਿ ਹਾਜਰ ਸਨ |

ਪਿਛਲੀ ਖ਼ਬਰ ਗੁ: ਤਪ ਅਸਥਾਨ ਬਾਬਾ ਹਰੀ ਸਿੰਘ ਸੰਗਤਪੁਰਾ ਬਥਵਾਲਾ 'ਚ ਕੈਬਨਿਟ ਮੰਤਰੀ ਕਟਾਰੂਚੱਕ, ਈ.ਟੀ.ਓ., ਭੁੱਲਰ ਨੇ ਭਰੀ ਹਾਜ਼ਰੀ... ਅਗਲੀ ਖ਼ਬਰ ਬਾਬਾ ਸ਼ੇਖ਼ ਫ਼ਰੀਦ ਜੀ ਦੇ ਤਪ ਅਸਥਾਨ ਕਿਲ੍ਹਾ ਮੁਬਾਰਕ ਤੋਂ ਆਰੰਭਤਾ ਮੌਕੇ ਕੈਬਨਿਟ ਮੰਤਰੀ ਬਲਜੀਤ ਕੌਰ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।