20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸ੍ਰੀ ਸ੍ਰੀ 1008 ਮਹੰਤ ਜੰਗੀਰ ਦਾਸ ਦੀ ਬਰਸੀ ਸੰਬੰਧੀ ਧਾਰਮਿਕ ਸਮਾਗਮ 22 ਤੋਂ <br/>

ਧਾਰਮਿਕ ਸਮਾਗਮ ਦਾ ਕਾਰਡ ਜਾਰੀ ਕਰਦੇ ਹੋਏ ਸੰਤ ਰਾਜਗਿਰੀ ਜੀ ਮਹਾਰਾਜ ਨਾਲ ਡੇਰਾ ਪ੍ਰਬੰਧਕ | ਤਸਵੀਰ : ਪ੍ਰਵੀਨ ਗਰਗ <br/> 20-11-2025
ਤਪਾ ਮੰਡੀ, 19 ਨਵੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ੍ਰੀ ਸ੍ਰੀ 1008 ਮਹੰਤ ਜੰਗੀਰ ਦਾਸ (ਠਾਕੁਰ ਦੁਆਰਾ ਰੁਮਾਣਾ) ਦੀ 18ਵੀਂ ਬਰਸੀ ਸਬੰਧੀ ਦੋ ਰੋਜ਼ਾ ਧਾਰਮਿਕ ਸਮਾਗਮ ਬਾਹਰਲਾ ਡੇਰਾ ਹਵੇਲੀ ਪੱਤੀ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਸੰਤ ਰਾਜਗਿਰ ਜੀ ਮਹਾਰਾਜ ਵਲੋਂ ਜਾਰੀ ਕੀਤਾ ਗਿਆ | ਉਪਰੰਤ ਡੇਰਾ ਪ੍ਰਬੰਧਕਾਂ ਮਹੰਤ ਬੁੱਕਣ ਦਾਸ, ਮਹੰਤ ਸੋਮ ਦਾਸ, ਮਹੰਤ ਰਘਬੀਰ ਦਾਸ ਅਤੇ ਮਹੰਤ ਬੀਰਬਲ ਦਾਸ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮਹੰਤ ਜੰਗੀਰ ਦਾਸ ਦੀ ਬਰਸੀ ਸਬੰਧੀ ਸ੍ਰੀ ਰਾਮਾਇਣ ਪਾਠ ਦੇ ਸ਼ੁੱਭ ਆਰੰਭ 22 ਨਵੰਬਰ ਦਿਨ ਸ਼ਨੀਵਾਰ ਨੂੰ ਕਰਵਾਏ ਜਾਣਗੇ | ਜਿਸ ਦੇ ਭੋਗ ਮਿਤੀ 23 ਨਵੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ | ਭੋਗ ਉਪਰੰਤ ਭੰਡਾਰਾ ਅਤੁੱਟ ਵਰਤੇਗਾ | ਇਸ ਮੌਕੇ ਮੰਦਰ ਪੁਜਾਰੀ ਕਿ੍ਸ਼ਨ ਦਾਸ, ਭੋਲਾ ਦਾਸ, ਬੂਟੀ ਦਾਸ, ਸੇਵਕ ਦਾਸ, ਨਿੱਕਾ ਘਈ, ਬੂਟਾ ਦਾਸ, ਗੀਸਾ, ਗੁਰਤੇਜ ਦਾਸ, ਜਗਸੀਰ ਸਿੰਘ, ਬਿੰਦਰ ਸਿੰਘ, ਮਨਕੀਰਤ ਦਾਸ, ਬਲਵਿੰਦਰ ਦਾਸ ਭੋਲਾ, ਕੇਵਲ ਦਰਜ਼ੀ, ਮਹਿੰਦਰ ਸਿੰਘ ਰੋੜ, ਸੋਨਾ ਮਹੰਤ, ਕਿਸ਼ੋਰ ਬਾਵਾ ਆਦਿ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |

ਪਿਛਲੀ ਖ਼ਬਰ ਟਰਾਈਡੈਂਟ ਗਰੁੱਪ ਦੇ ਮੁਫ਼ਤ ਮੈਗਾ ਮੈਡੀਕਲ ਕੈਂਪ ਦਾ ਚੌਥਾ ਪੜਾਅ ਹੋਇਆ ਸ਼ੁਰੂ <br/> ਅਗਲੀ ਖ਼ਬਰ ਪੁਲਿਸ ਨੇ ਲਾਹਣ ਬਰਾਮਦ ਕਰਕੇ ਪਰਚਾ ਦਰਜ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।