ਹੰਡਿਆਇਆ, 18 ਨਵੰਬਰ (ਗੁਰਜੀਤ ਸਿੰਘ ਖੱੁਡੀ)-ਗੁਰਸਾਗਰ ਮਸਤੂਆਣਾ ਸਾਹਿਬ ਸਪੋਰਟਸ ਕੰਪਲੈਕਸ ਵਿਖੇ ਹੋਈਆਂ 46ਵੀਆਂ ਪੰਜਾਬ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਹੰਡਿਆਇਆ ਦੇ ਮਾ: ਮਹਿੰਦਰ ਸਿੰਘ ਸਰਾਂ ਨੇ 3 ਤਗਮੇ ਜਿੱਤੇ ਹਨ | ਮਾ: ਮਹਿੰਦਰ ਸਿੰਘ ਸਰਾਂ ਨੇ ਦੱਸਿਆ ਕਿ 80 (ਪਲੱਸ) ਉਮਰ ਵਿਚ ਜੈਵਲਿਨ ਥ੍ਰੋ 'ਚ ਦੂਜਾ, ਟਿ੍ਪਲ ਜੰਪ 'ਚ ਦੂਜਾ, 200 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਲ ਕੀਤਾ | ਉਨ੍ਹਾਂ ਕਿਹਾ ਕਿ ਮੈ ਮਾਸਟਰ ਚੈਂਪੀਅਨਸ਼ਿਪ ਖੇਡਾਂ ਵਿਚ 25 ਸਾਲਾਂ ਤੋਂ ਭਾਗ ਲੈ ਕੇ ਜਿੱਤਦਾ ਆਇਆ ਹਾਂ |