16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪਿੰਡ ਰਾਏਸਰ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮਨਾਈ <br/>

ਪਿੰਡ ਰਾਏਸਰ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਸਮੇਂ ਪ੍ਰਬੰਧਕ | ਤਸਵੀਰ: ਅਵਤਾਰ ਸਿੰਘ ਅਣਖੀ <br/> 07-11-2025
ਮਹਿਲ ਕਲਾਂ, 6 ਨਵੰਬਰ (ਅਵਤਾਰ ਸਿੰਘ ਅਣਖੀ)-ਲੋਕ ਕਵੀ ਸੰਤ ਰਾਮ ਉਦਾਸੀ ਦੀ 39ਵੀਂ ਬਰਸੀ ਜੱਦੀ ਪਿੰਡ ਰਾਏਸਰ ਵਿਖੇ ਉਨ੍ਹਾਂ ਦੀ ਯਾਦ ਵਿਚ ਬਣੀ ਲਾਇਬ੍ਰੇਰੀ ਵਿਖੇ ਮਨਾਈ ਗਈ | ਇਸ ਮੌਕੇ ਵਿਸ਼ੇਸ਼ ਬੁਲਾਰੇ ਡਾ: ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਉਦਾਸੀ ਨੇ ਸਿੱਖ ਨਾਇਕਾਂ ਬਾਰੇ ਗੀਤ ਲਿਖ ਕੇ ਆਪਣੀ ਆਸਥਾ ਪ੍ਰਗਟਾਈ ਅਤੇ ਲਿਤਾੜੇ ਲੋਕਾਂ ਨੂੰ ਗ਼ੁਲਾਮੀ ਦਾ ਜੂਲਾ ਲਾਹੁਣ ਲਈ ਪ੍ਰੇਰਿਆ | ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਦਾਸੀ ਦੇ ਬਹੁਤੇ ਗੀਤ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਚੁੱਕੇ ਹਨ | ਉਦਾਸੀ ਦੀ ਸਪੁੱਤਰੀ ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਉਦਾਸੀ ਦੀ ਮਹੱਤਤਾ ਇਸ ਗੱਲ 'ਚ ਹੈ | ਜਦੋਂ ਇਨਸਾਫ਼ ਲੈਣ ਲਈ ਸਟੇਜਾਂ ਲਗਦੀਆਂ ਹਨ, ਉੱਥੇ ਉਦਾਸੀ ਦੇ ਗੀਤ ਗੂੰਜਦੇ ਹਨ | ਇਸ ਮੌਕੇ ਇਨਕਲਾਬੀ ਕਵੀ ਅਜਮੇਰ ਅਕਲੀਆਂ, ਰਾਮ ਸਰੂਪ ਸ਼ਰਮਾ, ਰਘਵੀਰ ਸਿੰਘ ਗਿੱਲ ਕੱਟੂ, ਅਰਮਾਨਦੀਪ ਭੋਤਨਾ, ਮਨਦੀਪ ਕੌਰ ਭਦੌੜ, ਡਾ: ਸੰਪੂਰਨ ਸਿੰਘ ਟੱਲੇਵਾਲੀਆ, ਗਗਨਦੀਪ ਕੌਰ ਰਾਏਸਰ, ਹਾਕਮ ਸਿੰਘ ਨੂਰ, ਜਗਜੀਤ ਕੌਰ ਢਿੱਲਵਾਂ, ਰਜਨੀਸ਼ ਕੌਰ ਬਬਲੀ ਅਤੇ ਸੋਹਣ ਸਿੰਘ ਮਾਂਝੀ ਨੇ ਲੋਕ ਪੱਖੀ ਗੀਤ, ਕਵਿਤਾਵਾਂ ਪੇਸ਼ ਕੀਤੀਆਂ | ਸਕੂਲੀ ਬੱਚਿਆਂ ਮਹਿਕਦੀਪ ਕੌਰ, ਮਹਿਕਪ੍ਰੀਤ ਕੌਰ, ਜਸਪ੍ਰੀਤ ਕੌਰ, ਮਨਵੀਰ ਕੌਰ, ਗੁਰਵੀਰ ਕਰ, ਪ੍ਰਭਜੋਤ ਕੌਰ ਅਤੇ ਰੀਤ ਕੌਰ ਨੇ ਉਦਾਸੀ ਦੇ ਗੀਤ ਗਾਏ | ਪ੍ਰਬੰਧਕਾਂ ਵਲੋਂ ਸਮੂਹ ਕਵੀਆਂ ਅਤੇ ਲੇਖਕਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਉਦਾਸੀ ਦੀ ਪਤਨੀ ਬੀਬੀ ਨਸੀਬ ਕੌਰ, ਪੁੱਤਰ ਮੋਹਕਮ ਸਿੰਘ, ਸਰਵਣ ਸਿੰਘ ਕਾਲਾਬੂਲਾ, ਜਰਨੈਲ ਸਿੰਘ ਅੱਚਰਵਾਲ, ਗੁਰਪ੍ਰੀਤ ਸਿੰਘ ਅਣਖੀ, ਜਸਵੀਰ ਕੌਰ ਬਦਰਾ, ਸੁਖਵਿੰਦਰ ਸਨੇਹ, ਪਰਮ ਪਰਮਿੰਦਰ, ਇੰਦਰਜੀਤ ਸਿੰਘ ਵਿੱਕੀ, ਸੰਦੀਪ ਸਿੰਘ, ਜਗਰੂਪ ਸਿੰਘ ਰੂਪੀ, ਸਕੂਲ ਇੰਚਾਰਜ ਸਿਮਨਜੀਤ ਕੌਰ, ਹਰਦੀਪ ਸਿੰਘ, ਮਨਜੀਤ ਸਿੰਘ ਨੇ ਵੀ ਹਾਜ਼ਰੀ ਲਵਾਈ | ਸਟੇਜ ਦਾ ਫ਼ਰਜ਼ ਹਰਪ੍ਰੀਤ ਸਿੰਘ ਗੋਪੀ ਨੇ ਨਿਭਾਇਆ |

ਪਿਛਲੀ ਖ਼ਬਰ ਐਡਵੋਕੇਟ ਧਾਮੀ ਦੇ ਸ਼੍ਰੋਮਣੀ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ <br/> ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਪਾਤਸ਼ਾਹੀ ਨੌਵੀਂ ਢਿੱਲਵਾਂ ਵਿਖੇ 14 ਅਤੇ 15 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।