16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਦਾਣਾ ਮੰਡੀ ਸ਼ਹਿਣਾ ਵਿਖੇ ਕਿਸਾਨ ਜਥੇਬੰਦੀਆਂ ਨੇ ਤੋਲ ਚੈੱਕ ਕੀਤਾ <br/>

ਸ਼ਹਿਣਾ ਦਾਣਾ ਮੰਡੀ ਵਿਖੇ ਤੋਲ ਚੈੱਕ ਕਰਨ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਤੇ ਹੋਰ ਆਗੂ | ਤਸਵੀਰ : ਸੁਰੇਸ਼ ਗੋਗੀ <br/> 07-11-2025
ਸ਼ਹਿਣਾ, 6 ਨਵੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਗੁਰਵਿੰਦਰ ਸਿੰਘ ਨਾਮਧਾਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਆਗੂ ਰਾਮ ਸਿੰਘ ਦੀ ਅਗਵਾਈ ਹੇਠ ਦਾਣਾ ਮੰਡੀ ਸ਼ਹਿਣਾ ਵਿਚ ਵੱਖ-ਵੱਖ ਆੜ੍ਹਤੀਆਂ ਦੇ ਦੁਕਾਨਾਂ ਵਿਚ ਜਾ ਕੇ ਤੋਲ ਚੈੱਕ ਕੀਤਾ ਗਿਆ, ਜੋ ਸਹੀ ਪਾਇਆ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਬਲਵੀਰ ਸਿੰਘ, ਕਿਸਾਨ ਬਲਵਿੰਦਰ ਸਿੰਘ, ਕਿਸਾਨ ਦਰਸ਼ਨ ਸਿੰਘ ਅਤੇ ਹੋਰ ਵੱਖ-ਵੱਖ ਕਿਸਾਨਾਂ ਨੂੰ 15 ਦਿਨ ਮੰਡੀ ਵਿਚ ਬੈਠਿਆਂ ਹੋ ਗਏ ਪਰ ਝੋਨਾ ਨਹੀਂ ਚੁੱਕਿਆ ਜਾ ਰਿਹਾ ਹੈ ਅਤੇ ਝੋਨਾ ਵੀ ਪੂਰਾ ਸੁੱਕਾ ਹੈ ਅਤੇ ਨਾ ਆੜ੍ਹਤੀਆ ਕੋਲ ਲੇਬਰ ਹੈ | ਕਿਸਾਨ ਗੰਭੀਰ ਪੇ੍ਰਸ਼ਾਨ ਹਨ | ਸਰਕਾਰ ਦੇ ਦਾਅਵਿਆਂ ਦੀ ਫ਼ੂਕ ਨਿਕਲ ਚੁੱਕੀ ਹੈ | ਕਿਸਾਨ ਆਗੂਆਂ ਨੇ ਕਿਹਾ ਮੰਡੀ ਵਿਚ ਨਾ ਤਾਂ ਕੋਈ ਮਾਰਕੀਟ ਕਮੇਟੀ ਦਾ ਅਧਿਕਾਰੀ ਹੈ ਨਾ ਹੀ ਕਿਸੇ ਖ਼ਰੀਦ ਏਜੰਸੀ ਦਾ ਕੋਈ ਅਧਿਕਾਰੀ ਹੈ | ਇਸ ਮੌਕੇ ਕਿਸਾਨ ਆਗੂ ਬੇਅੰਤ ਸਿੰਘ ਪ੍ਰਧਾਨ, ਗੁਰਜੰਟ ਸਿੰਘ ਬਦਰੇਵਾਲਾ ਇਕਾਈ ਪ੍ਰਧਾਨ, ਸਤਿਨਾਮ ਸਿੰਘ ਸੱਤੀ, ਬਲਵੀਰ ਸਿੰਘ ਸਿੱਧੂ, ਕਾਲਾ ਸਿੰਘ ਉਪਲ, ਸਵਰਨਜੀਤ ਸਿੰਘ ਸਾਬਕਾ ਪੰਚ, ਹੈਪੀ ਸਿੰਘ, ਜਗਦੇਵ ਸਿੰਘ ਜਗ, ਤੇਜਾ ਸਿੰਘ ਮੱਲੀ, ਮੱਘਰ ਸਿੰਘ ਖ਼ਾਲਸਾ, ਭੋਲਾ ਸਿੰਘ ਧਿੰਗੜ, ਪੱਪੂ ਸਿੰਘ ਫੱਟੇਚੱਕ, ਕਰਨੈਲ ਸਿੰਘ ਖੂਹਵਾਲੇ, ਗੁਰਲਾਲ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ, ਤੇਜਿੰਦਰ ਸਿੰਘ, ਬਹਾਦਰ ਸਿੰਘ, ਰਾਜਾ ਸਿੰਘ ਗਿੱਲ, ਜੰਗ ਸਿੰਘ ਸੇਖੋ, ਗੁਰਜੰਟ ਸਿੰਘ ਝੱਲੀ ਹਾਜ਼ਰ ਸਨ |

ਪਿਛਲੀ ਖ਼ਬਰ ਰਹੱਸਮਈ ਹਾਲਤ ਵਿਚ ਇਕ ਨੌਜਵਾਨ ਦਾ ਕਤਲ <br/> ਅਗਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।