02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ਼ਿਰਡੀ ਸਾਈਾ ਦਰਬਾਰ ਵਿਖੇ ਕੱਢੀ 14ਵੀਂ ਸਾਲਾਨਾ ਪਾਲਕੀ ਯਾਤਰਾ <br/>

ਪਾਲਕੀ ਚੱੁਕਦੇ ਹੋਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨਾਲ ਹੋਰ | ਤਸਵੀਰ : ਰਿੰਪੀ ਸਟੂਡੀਓ <br/> 04-11-2025
ਬਰਨਾਲਾ, 3 ਨਵੰਬਰ (ਨਰਿੰਦਰ ਅਰੋੜਾ)-ਸ੍ਰੀ ਸਾਂਈ ਦਰਬਾਰ ਚੈਰੀਟੇਬਲ ਟਰੱਸਟ 16 ਏਕੜ ਬਰਨਾਲਾ ਵਿਖੇ 14ਵੀਂ ਸਾਲਾਨਾ ਸਾਂਈ ਬਾਬਾ ਪਾਲਕੀ ਯਾਤਰਾ ਧੂਮ ਧਾਮ ਨਾਲ ਕੱਢੀ ਗਈ | ਜਾਣਕਾਰੀ ਦਿੰਦਿਆਂ ਪੁਨੀਤ ਕੌਸ਼ਲ ਮੋਨੂੰ, ਅਮਨ ਗੋਇਲ ਕਾਲਾ ਅਤੇ ਸੰਜੇ ਸਲੂਜਾ ਨੇ ਦੱਸਿਆ ਕਿ ਇਹ ਪਾਲਕੀ ਯਾਤਰਾ ਸਾਂਈ ਦਰਬਾਰ ਤੋਂ ਸ਼ੁਰੂ ਹੋਈ | ਜਿਸ ਨੂੰ ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸੈਲੀ ਨੇ ਝੰਡੀ ਦੇ ਕੇ ਰਵਾਨਾ ਕੀਤਾ ਤੇ ਮੁੱਖ ਤੌਰ 'ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਪਹੁੰਚੇ ਜਿਨ੍ਹਾਂ ਵਲੋਂ ਸਾਂਈ ਦਰਬਾਰ ਵਿਖੇ ਮੱਥਾ ਟੇਕ ਆਸ਼ੀਰਵਾਦ ਲਿਆ ਤੇ ਪਾਲਕੀ ਯਾਤਰਾ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਈ ਘਰਾਂ ਵਿਚ ਵੀ ਪਾਲਕੀ ਯਾਤਰਾ ਲੈਜਾਈ ਗਈ ਤੇ ਮੁੜ ਸਾਂਈ ਦਰਬਾਰ ਵਿਖੇ ਪਹੁੰਚੀ | ਇਸ ਮੌਕੇ ਕੀਰਤਨ ਵੀ ਕੀਤਾ ਗਿਆ | ਜਿਸ ਵਿਚ ਗੁਣਗਾਨ ਮਸ਼ਹੂਰ ਕਲਾਕਾਰ ਮਨੀਸ਼ੀ ਦੱਤ ਸ਼ਰਮਾ ਵਲੋਂ ਕੀਤਾ ਗਿਆ | ਇਸ ਮੌਕੇ ਤੇਜਿੰਦਰ ਜਿੰਦਲ ਆਸੂ, ਪ੍ਰਦੀਪ ਗਿਆਨੀ, ਹਿਤੇਸ਼ ਕੌਸ਼ਲ, ਨੀਟੂ, ਲੋਕੇਸ਼ ਕੌਸ਼ਲ, ਲਾਡੀ ਆਇਰਨ, ਅਸ਼ਵਨੀ ਮਦਾਨ, ਪ੍ਰਣਮ ਗੋਇਲ, ਵਰੁਣ ਬੱਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮਾਰੂ ਨੀਤੀਆਂ ਤੋਂ ਤੰਗ ਆਏ ਸੂਬੇ ਦੇ ਲੋਕ 'ਆਪ' ਸਰਕਾਰ ਨੂੰ ਚੱਲਦਾ ਕਰਨ ਲਈ ਕਾਹਲੇ-ਜਸਮੇਲ ਡੇਅਰੀਵਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।