03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਹੰਡਿਆਇਆ ਸਕੂਲਾਂ ਦੇ ਵਿਦਿਆਰਥੀਆਂ ਲਈ ਵੈਨ ਦਾ ਪ੍ਰਬੰਧ ਕਰਨ ਵਾਲੇ ਦਾਨੀ ਪਰਿਵਾਰ ਦਾ ਸਨਮਾਨ <br/>

ਦਾਨੀ ਸੱਜਣ ਅਮਨਦੀਪ ਕੁਮਾਰ ਅਤੇ ਸ੍ਰੀਮਤੀ ਦੀਪਿਕਾ ਨੂੰ ਸਨਮਾਨਿਤ ਕਰਦੇ ਸਕੂਲ ਪ੍ਰਬੰਧਕ | ਤਸਵੀਰ : ਗੁਰਜੀਤ ਸਿੰਘ ਖੱੁਡੀ <br/> 04-11-2025
ਹੰਡਿਆਇਆ, 3 ਨਵੰਬਰ (ਗੁਰਜੀਤ ਸਿੰਘ ਖੱੁਡੀ)-ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਲਈ ਵੈਨ ਦਾ ਪ੍ਰਬੰਧ ਕਰਨ ਵਾਲੇ ਦਾਨੀ ਪਰਿਵਾਰ ਦਾ ਸਨਮਾਨ ਕੀਤਾ ਗਿਆ | ਸਕੂਲ ਮੁਖੀ ਰਣਜੀਤ ਸਿੰਘ ਜੰਡੂ ਨੇ ਦੱਸਿਆ ਕਿ ਦੋਵਾਂ ਸਕੂਲਾਂ ਦੇ ਬੀੜ ਵਾਲੇ ਵਿਦਿਆਰਥੀਆਂ ਨੂੰ ਦੋ ਕਿੱਲੋਮੀਟਰ ਦੀ ਦੂਰੀ ਹੋਣ ਕਾਰਨ ਸਕੂਲ ਆਉਣ ਜਾਣ ਦੀ ਸਮੱਸਿਆ ਸੀ, ਜਿਸ ਕਰ ਕੇ ਇੱਥੋਂ ਦੇ ਗ਼ਰੀਬ ਪਰਿਵਾਰਾਂ ਦੇ ਬਹੁਤੇ ਵਿਦਿਆਰਥੀ ਪੜ੍ਹਨ ਨਹੀਂ ਲਗਾਏ ਜਾਂਦੇ ਸਨ | ਉਨ੍ਹਾਂ ਦੱਸਿਆ ਕਿ ਸੀ.ਐੱਚ.ਟੀ ਤਰਵਿੰਦਰ ਸਿੰਘ ਸਰਾਂ ਅਤੇ ਮਾਸਟਰ ਬਲਜੀਤ ਸਿੰਘ ਅਕਲੀਆ ਅਤੇ ਈ.ਟੀ.ਟੀ ਅਧਿਆਪਕ ਦਰਸ਼ਨ ਸਿੰਘ ਜੋਗਾ ਦੀ ਪਹੁੰਚ ਸਦਕਾ ਅਮਨਦੀਪ ਕੁਮਾਰ, ਉਸ ਦੇ ਪਰਿਵਾਰ ਅਤੇ ਸਾਥੀਆਂ ਵਲੋਂ ਵਿਦਿਆਰਥੀਆਂ ਦੇ ਆਉਣ ਜਾਣ ਲਈ ਸਾਧਨ ਦੇ ਕਿਰਾਏ ਵਾਸਤੇ ਹਰ ਮਹੀਨੇ 20 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ | ਉਨ੍ਹਾਂ ਨੇ ਕਿਹਾ ਇਸ ਦੇ ਨਾਲ ਹੀ ਇਸ ਪਰਿਵਾਰ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਪੌਦੇ ਵੰਡੇ ਗਏ ਹਨ, ਜੋ ਕਿ ਵਾਤਾਵਰਨ ਸੰਭਾਲ ਵੱਲ ਇਕ ਸ਼ਲਾਘਾਯੋਗ ਕਦਮ ਹੈ | ਇਸ ਮੌਕੇ ਅਜੈ ਕੁਮਾਰ, ਬਲਜੀਤ ਸਿੰਘ ਅਕਲੀਆ, ਮੈਡਮ ਸਵਾਤੀ, ਪਿ੍ਤਪਾਲ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਜੀ.ਜੀ.ਐੱਸ. ਵਰਲਡ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ 69ਵੇਂ ਪੰਜਾਬ ਅੰਤਰ ਸਕੂਲ ਸਟੇਟ ਮੁਕਾਬਲਿਆਂ 'ਚ ਬਰਨਾਲਾ ਦੀਆਂ ਖਿਡਾਰਨਾਂ ਨੇ ਤੀਜਾ ਅਤੇ ਚੌਥਾ ਸਥਾਨ ਕੀਤਾ ਹਾਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।