03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਹੰਡਿਆਇਆ ਰੇਲਵੇ ਸਟੇਸ਼ਨ ਨੇੜੇ ਅਤੇ ਪੱਤੀ ਸੋਹਲ ਨੂੰ ਜਾਂਦੀਆਂ ਸੜਕਾਂ ਨੂੰ ਬਣਾਏ ਜਾਣ ਦੀ ਮੰਗ <br/>

ਹੰਡਿਆਇਆ ਰੇਲਵੇ ਸਟੇਸ਼ਨ ਪਲੇਟੀ ਨੇੜੇ ਟੱੁਟੀ ਸੜਕ ਅਤੇ ਪੱਤੀ ਸੋਹਲ ਨੂੰ ਜਾਂਦੀ ਸੜਕ ਦੀ ਦੁਰਦਿਸ਼ਾ ਦਾ ਦਿ੍ਸ਼ | ਤਸਵੀਰਾਂ : ਗੁਰਜੀਤ ਸਿੰਘ ਖੱੁਡੀ <br/> 04-11-2025
ਹੰਡਿਆਇਆ, 3 ਨਵੰਬਰ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਰੇਲਵੇ ਸਟੇਸ਼ਨ ਦੀ ਪਲੇਟੀ ਨੇੜੇ ਅਤੇ ਪਿੰਡ ਪੱਤੀ ਸੋਹਲ ਨੂੰ ਜਾਂਦੀ ਸੜਕ ਅਧੂਰੀਆਂ ਛੱਡਣ ਕਰ ਕੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਬੀਕਾ ਸੂਚ ਪੱਤੀ ਦੇ ਵਾਸੀ ਰਜਿੰਦਰ ਸਿੰਘ, ਲਾਭ ਸਿੰਘ, ਲਖਵੀਰ ਸਿੰਘ ਲੱਖਾ, ਪਿੰਡ ਪੱਤੀ ਸੋਹਲ ਦੇ ਵਾਸੀ ਪਰਵਿੰਦਰ ਸਿੰਘ ਸੱੁਖੀ, ਬੂਟਾ ਸਿੰਘ, ਮੇਜਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡਾਂ ਨੂੰ ਸੜਕਾਂ ਤਾਂ ਬਣ ਗਈਆਂ ਹਨ ਪਰ ਨੈਸ਼ਨਲ ਹਾਈਵੇ ਅਥਾਰਿਟੀ ਦੀ ਜਗ੍ਹਾ ਹੋਣ ਕਰ ਕੇ ਇਹ ਥੋੜੇ-ਥੋੜੇ ਟੋਟੇ ਛੱਡ ਦਿੱਤੇ ਹਨ | ਜਿਸ ਕਰ ਕੇ ਹਾਦਸੇ ਵਾਪਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਸੜਕ ਟੱੁਟੀ ਹੋਣ ਕਾਰਨ ਧੂੜ ਅਤੇ ਬਰਸਾਤਾਂ ਦੇ ਮੌਸਮ ਵਿਚ ਪਾਣੀ ਖੜ੍ਹਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਹੰਡਿਆਇਆ ਰੇਲਵੇ ਸਟੇਸ਼ਨ ਦੀ ਪਲੇਟੀ ਨੇੜੇ ਬੀਤੇ ਦਿਨੀਂ ਟਰੱਕ ਹੇਠਾਂ ਇਕ ਆ ਕੇ ਨੌਜਵਾਨ ਦੀ ਮੌਤ ਵੀ ਹੋ ਗਈ ਸੀ ਅਤੇ ਹਾਦਸੇ ਵਾਪਰਨ ਕਰ ਕੇ ਵਹੀਕਲ ਸਵਾਰ ਜ਼ਖ਼ਮੀ ਵੀ ਹੋ ਜਾਂਦੇ ਹਨ | ਉਕਤ ਵਾਸੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ, ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਅਤੇ ਰੇਲਵੇ ਵਿਭਾਗ ਬਰਨਾਲਾ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਸੜਕਾਂ ਦੇ ਥੋੜੇ-ਥੋੜੇ ਟੋਟਿਆਂ ਨੂੰ ਜਲਦੀ ਬਣਾਏ ਜਾਣ ਦੀ ਮੰਗ ਕੀਤੀ |

ਪਿਛਲੀ ਖ਼ਬਰ 69ਵੇਂ ਪੰਜਾਬ ਅੰਤਰ ਸਕੂਲ ਸਟੇਟ ਮੁਕਾਬਲਿਆਂ 'ਚ ਬਰਨਾਲਾ ਦੀਆਂ ਖਿਡਾਰਨਾਂ ਨੇ ਤੀਜਾ ਅਤੇ ਚੌਥਾ ਸਥਾਨ ਕੀਤਾ ਹਾਸਲ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਪੱਧਰੀ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।