20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ, ਦੋ ਮੁਲਾਜ਼ਮ ਗੰਭੀਰ ਜ਼ਖ਼ਮੀ

ਅਜੀਤ ਡੈਸਕ 26-09-2025
ਧਨੌਲਾ, 25 ਸਤੰਬਰ (ਜਤਿੰਦਰ ਸਿੰਘ ਧਨੌਲਾ)-ਅੱਜ ਇਕ ਗੱਡੀ ਦੇ ਰਾਜਗੜ੍ਹ ਰੋਡ ਦੇ ਨਜ਼ਦੀਕ ਬਣੇ ਡਰੇਨ ਦੇ ਪੁਲ ਨਾਲ ਟਕਰਾਉਣ ਕਰ ਕੇ ਦੋ ਬਿਜਲੀ ਵਿਭਾਗ ਦੇ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ | ਇਕੱਤਰ ਜਾਣਕਾਰੀ ਅਨੁਸਾਰ ਵਿਕਾਸ ਕੁਮਾਰ ਪੁੱਤਰ ਵਿਨੋਦ ਕੁਮਾਰ ਅਤੇ ਨਿਤਿਨ ਕੁਮਾਰ ਪੁੱਤਰ ਚਿਮਨ ਲਾਲ ਪਟਿਆਲੇ ਤੋਂ ਵਿਭਾਗੀ ਕੰਮ ਕਰਨ ਉਪਰੰਤ ਵਾਪਸ ਬਰਨਾਲਾ ਪਰਤ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਕਈ ਪਲਟੀਆਂ ਖਾ ਗਈ | ਜਿਸ ਕਾਰਨ ਦੋਵੇਂ ਸਵਾਰ ਗੰਭੀਰ ਜ਼ਖਮੀ ਹੋ ਗਏ | ਇਕੱਤਰ ਜਾਣਕਾਰੀ ਅਨੁਸਾਰ ਵਿਕਾਸ ਕੁਮਾਰ ਗੱਡੀ ਡਰਾਈਵ ਕਰ ਰਹੇ ਸਨ | ਜਦਕਿ ਨਿਤਿਨ ਕੁਮਾਰ ਨਾਲ ਬੈਠੇ ਸਨ | ਘਟਨਾ ਦੇ ਤੁਰੰਤ ਬਾਅਦ ਦੋਵਾਂ ਜ਼ਖ਼ਮੀਆਂ ਨੂੰ ਪਹਿਲਾਂ ਧਨੌਲਾ ਫਿਰ ਬੀ.ਐਮ.ਸੀ ਬਰਨਾਲਾ ਤੋਂ ਬਾਅਦ ਡੀ.ਐਮ.ਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰ ਕੇ ਪੰਜਾਬ ਸਰਕਾਰ ਨੇ ਮੁਫ਼ਤ ਇਲਾਜ ਲਈ ਹਰ ਲੋੜਵੰਦ ਪਰਿਵਾਰ ਦੀ ਫੜੀ ਬਾਂਹ- 'ਆਪ' ਆ... ਅਗਲੀ ਖ਼ਬਰ ਪੰਜਾਬ ਦੇ ਕਸਬਿਆਂ 'ਚ ਗ੍ਰਾਮ ਨਿਆਲਾ ਖੋਲ੍ਹਣ ਦੀ ਤਜਵੀਜ਼ ਖ਼ਿਲਾਫ਼ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਕੰਮਕਾਜ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।