12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਅਤੇ ਵਰਦੀ ਫਾੜਨ ਵਾਲੇ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 24-09-2025
ਬਰਨਾਲਾ, 23 ਸਤੰਬਰ (ਰਾਜ ਪਨੇਸਰ)-ਪੁਲਿਸ ਦੀ ਮਹਿਲਾ ਸੀਨੀਅਰ ਸਿਪਾਹੀ ਦੀ ਵਰਦੀ ਫਾੜਨ ਅਤੇ ਡਿਊਟੀ 'ਚ ਵਿਘਨ ਪਾਉਣ ਵਾਲੇ 4 ਜਣਿਆਂ ਖ਼ਿਲਾਫ਼ ਥਾਣਾ ਸਿਟੀ-1 ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਬਰਨਾਲਾ ਤੋਂ ਇਕ 112 ਹੈਲਪ ਲਾਈਨ ਵਾਲੀ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਰਾਜ ਕੌਰ ਪਤਨੀ ਮਿੱਠੂ ਸਿੰਘ ਵਾਸੀ ਗਾਂਧੀ ਬਸਤੀ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਗਾਂਧੀ ਬਸਤੀ ਵਿਖੇ ਇਕ ਚੋਰ ਫੜਿਆ ਹੋਇਆ ਹੈ | ਮੌਕੇ 'ਤੇ ਜਲਦੀ ਪੁਲਿਸ ਭੇਜੀ ਜਾਵੇ | ਜਿਸ 'ਤੇ ਮੱੁਦਈ ਸਮੇਤ ਪੀ.ਸੀ.ਆਰ. ਨੰ: 2 ਅਤੇ 112 ਨੰਬਰ ਵਾਲੀ ਗੱਡੀ ਮੌਕੇ ਵਾਲੀ ਜਗ੍ਹਾ ਗਾਂਧੀ ਬਸਤੀ ਬਰਨਾਲਾ ਪੱੁਜੇ | ਜਿੱਥੇ ਕਈ ਔਰਤਾਂ ਰੋਲਾ ਪਾਉਣ ਲੱਗੀਆਂ ਹੋਈਆਂ ਸਨ | ਮੱੁਦਈ ਵਲੋਂ ਕਾਬੂ ਕੀਤੇ ਗਏ ਵਿਅਕਤੀ ਜਦ ਪੁਲਿਸ ਮੁਲਾਜ਼ਮ ਆਪਣੇ ਕਬਜ਼ੇ ਵਿਚ ਲੈ ਰਹੇ ਸਨ | ਚਾਰ ਔਰਤਾਂ ਪੁਲਿਸ ਦੇ ਗਲ ਪੈ ਗਈਆਂ ਤੇ ਮਹਿਲਾ ਕਾਂਸਟੇਬਲ ਦੀ ਵਰਦੀ ਦੀਆਂ ਦੋਵੇਂ ਸੋਲਡਾਰ ਪਾੜ ਦਿੱਤੇ | ਪੁਲਿਸ ਪਾਰਟੀ 'ਤੇ ਹਮਲਾ ਵੀ ਕਰ ਦਿੱਤਾ ਤੇ ਧਮਕੀਆਂ ਦਿੰਦੇ ਹੋਏ ਕਾਬੂ ਕੀਤੇ ਲੜਕੇ ਨੂੰ ਛੁਡਾ ਲਿਆ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੱੁਦਈ ਮਹਿਲਾ ਸੀਨੀਅਰ ਸਿਪਾਹੀ ਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਹਰਪ੍ਰੀਤ ਕੌਰ ਪਤਨੀ ਹਰਜਿੰਦਰ ਸਿੰਘ ਨਿੱਕਾ ਵਾਸੀ ਗਾਂਧੀ ਨਗਰ ਬਰਨਾਲਾ, ਜਸਵੀਰ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਨਿਹਾਲ ਸਿੰਘ ਵਾਲਾ, ਬੌਬੀ ਪੱੁਤਰੀ ਹਰਜਿੰਦਰ ਸਿੰਘ, ਜਸ਼ਨਦੀਪ ਕੌਰ ਪੱੁਤਰੀ ਹਰਜਿੰਦਰ ਸਿੰਘ ਵਾਸੀ ਗਾਂਧੀ ਬਸਤੀ ਬਰਨਾਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਤਾਂ ਚਾਰੋ ਮੁਲਾਜ਼ਮਾਂ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾ ਦਿੱਤਾ |
ਪਿਛਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੇ ਤਾਂਬੇ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਮਾਰਕੀਟ ਕਮੇਟੀ ਪ੍ਰਬੰਧਕਾਂ ਨੂੰ ਕਿਸਾਨ ਐਪ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।