12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਾਰਕੀਟ ਕਮੇਟੀ ਪ੍ਰਬੰਧਕਾਂ ਨੂੰ ਕਿਸਾਨ ਐਪ ਸੰਬੰਧੀ ਕੀਤਾ ਜਾਗਰੂਕ

ਅਜੀਤ ਡੈਸਕ 24-09-2025
ਤਪਾ ਮੰਡੀ, 23 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਭਾਰਤੀ ਕਪਾਸ ਨਿਗਮ ਸੀ.ਸੀ.ਆਈ. ਵਲੋਂ ਕਿਸਾਨਾਂ ਦੀ ਸੁਵਿਧਾ ਲਈ ਇਕ ਐਪ ਜਾਰੀ ਕੀਤੀ ਹੈ, ਜਿਸ ਦਾ ਨਾਮ ਕਿਸਾਨ ਐਪ ਹੈ | ਜਿਸ ਦੀ ਜਾਣਕਾਰੀ ਭਾਰਤੀ ਕਪਾਸ ਨਿਗਮ, ਤਪਾ ਦੇ ਸੈਂਟਰ ਇੰਚਾਰਜ ਸ੍ਰੀ ਦਿਨੇਸ਼ ਕੁਮਾਰ ਵਲੋਂ ਮਾਰਕੀਟ ਕਮੇਟੀ ਤਪਾ ਦੇ ਦਫ਼ਤਰ ਵਿਚ ਸਕੱਤਰ ਹਰਦੀਪ ਸਿੰਘ ਗਿੱਲ, ਨਰਮੇ ਨੂੰ ਐਮ.ਐਸ.ਪੀ. 'ਤੇ ਵੇਚਣ ਲਈ ਕਿਸਾਨ ਐਪ 'ਤੇ ਕਿਸਾਨ ਆਪਣਾ ਰਜਿਸਟ੍ਰੇਸ਼ਨ ਕਰਨ ਸਬੰਧੀ ਦੱਸਿਆ ਗਿਆ | ਉਨ੍ਹਾਂ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਨਰਮੇ ਦੀ ਫ਼ਸਲ ਨੂੰ ਐਮ.ਐਸ.ਪੀ. ਦਾ ਲਾਭ ਲੈਣ ਲਈ ਕਿਸਾਨ ਐਪ ਡਾਊਨਲੋਡ ਕਰ ਕੇ ਉਸ ਵਿਚ 30 ਸਤੰਬਰ ਤੱਕ ਰਜਿਸਟ੍ਰੇਸ਼ਨ ਕਰਦੇ ਹੋਏ ਆਪਣੀ ਜ਼ਮੀਨ ਨੂੰ ਵੀ ਅਟੈਚ ਕਰਨ | ਇਸ ਸਬੰਧੀ ਉਨ੍ਹਾਂ ਵਲੋਂ ਮੰਡੀ ਵਿਚ ਵੀ ਜਾ ਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ | ਇਸ ਮੌਕੇ ਧਰਮਿੰਦਰ ਸਿੰਘ, ਸੁਨੀਲ ਕੁਮਾਰ, ਵਿਕਰਮ ਲੋਟੇ, ਅੰਗਰੇਜ਼ ਰਾਮ, ਮੰਡੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਅਤੇ ਮਾਰਕੀਟ ਕਮੇਟੀ ਦਾ ਸਟਾਫ਼ ਹਾਜਰ ਸੀ |
ਪਿਛਲੀ ਖ਼ਬਰ ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਅਤੇ ਵਰਦੀ ਫਾੜਨ ਵਾਲੇ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਿਲਵਰ ਓਕ ਸਕੂਲ ਵਿਖੇ ਪਹਿਲਾ ਵਿਸ਼ਵ ਪੰਜਾਬੀ ਦਿਵਸ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।