12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪੈਨਸ਼ਨਰ ਐਸੋਸੀਏਸ਼ਨ ਸਰਕਲ ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ

ਅਜੀਤ ਡੈਸਕ 24-09-2025
ਬਰਨਾਲਾ, 23 ਸਤੰਬਰ (ਅਸ਼ੋਕ ਭਾਰਤੀ)-ਪੈਨਸ਼ਨਰ ਐਸੋਸੀਏਸ਼ਨ ਰਜਿ: ਸਰਕਲ ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਹੋਈ | ਜਿਸ ਵਿਚ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਬਾਰੇ ਸਰਕਲ ਸਕੱਤਰ ਸ਼ਿੰਦਰ ਧੌਲਾ ਨੇ ਵਰਕਿੰਗ ਕਮੇਟੀ ਨਾਲ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ | ਜਿਨ੍ਹਾਂ ਮੰਗਾਂ 'ਤੇ ਬਿਜਲੀ ਮੰਤਰੀ ਹਰਭਜਨ ਸਿੰਘ ਅਤੇ ਪਾਵਰਕਾਮ ਦੇ ਚੇਅਰਮੈਨ ਇੰਜ: ਬਲਦੇਵ ਸਿੰਘ ਸਰਾਂ ਨਾਲ ਸਹਿਮਤੀ ਵੀ ਹੋਈ ਸੀ ਪਰ ਧੋਖੇਬਾਜ਼ ਮੈਨੇਜਮੈਂਟ ਸਮਝੌਤੇ ਕਰ ਕੇ ਲਾਗੂ ਕਰਨ ਤੋਂ ਭੱਜ ਚੁੱਕੀ ਹੈ | ਪੈਨਸ਼ਨਰ ਐਸੋਸੀਏਸ਼ਨ ਰਜਿ: ਸਟੇਟ ਕਮੇਟੀ ਨੇ ਮਜਬੂਰ ਹੋ ਕੇ ਪਾਵਰਕਾਮ ਦੀ ਮੈਨੇਜਮੈਂਟ ਦੇ ਖ਼ਿਲਾਫ਼ ਅਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ | ਸਰਕਲ ਬਰਨਾਲਾ ਦਾ ਧਰਨਾ ਨਿਗਰਾਨੀ ਇੰਜੀਨੀਅਰ ਵੰਡ ਹਲਕਾ ਪਾਵਰਕਾਮ ਬਰਨਾਲਾ ਦੇ ਦਫ਼ਤਰ ਅੱਗੇ 6 ਅਕਤੂਬਰ 2025 ਨੂੰ ਲਾਇਆ ਜਾਵੇਗਾ | ਇਸ ਤੋਂ ਇਲਾਵਾ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਸਾਂਝੇ ਫ਼ਰੰਟ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪੰਜਾਬ ਸਰਕਾਰ ਦੇ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਰਿਹਾਇਸ਼ ਵਿਖੇ ਮਿਤੀ 11 ਅਕਤੂਬਰ 2025 ਨੂੰ ਪੰਜਾਬ ਪੱਧਰ ਦਾ ਇਕੱਠ ਕਰ ਕੇ ਮੁਲਾਜ਼ਮ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਬਾਰੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਪੰਜਾਬ ਵਿਚ ਆਏ ਹੜ੍ਹਾਂ ਕਾਰਨ ਆਮ ਲੋਕਾਂ ਦਾ ਨੁਕਸਾਨ ਦੀ ਚਰਚਾ ਕੀਤੀ ਗਈ ਅਤੇ ਸਰਬਸੰਮਤੀ ਦੇ ਫ਼ੈਸਲੇ ਅਨੁਸਾਰ ਵੱਧ ਤੋਂ ਵੱਧ ਫ਼ੰਡ ਇਕੱਠਾ ਕਰ ਕੇ ਹੜ੍ਹ ਪੀੜਤ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮੇਲਾ ਸਿੰਘ ਕੱਟੂ, ਮੀਤ ਪ੍ਰਧਾਨ ਹਰਬੰਸ ਲਾਲ, ਸਹਾਇਕ ਸਕੱਤਰ ਗੋਬਿੰਦ ਕਾਂਤ, ਵਿੱਤ ਸਕੱਤਰ ਬਹਾਦਰ ਸਿੰਘ ਸੰਘੇੜਾ, ਦਫ਼ਤਰ ਸਕੱਤਰ ਗੌਰੀ ਸ਼ੰਕਰ, ਮੰਡਲ ਪ੍ਰਧਾਨ ਰੂਪ ਚੰਦ ਤਪਾ, ਜਰਨੈਲ ਸਿੰਘ ਪੰਜਗਰਾਈਾ, ਜੱਗਾ ਸਿੰਘ ਧਨੌਲਾ, ਸਕੱਤਰ ਮੋਹਨ ਸਿੰਘ ਛੰਨਾਂ, ਗੁਰਚਰਨ ਸਿੰਘ ਬਰਨਾਲਾ, ਰਤਨ ਸਿੰਘ ਮਲੇਰਕੋਟਲਾ, ਤੀਰਬ ਦਾਸ, ਤਰਸੇਮ ਧਨੌਲਾ ਅਤੇ ਜਗਰਾਜ ਬਾਜਵਾ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ 'ਵਿਸ਼ਵ ਪੰਜਾਬੀ ਦਿਵਸ' ਮਨਾਇਆ ਅਗਲੀ ਖ਼ਬਰ ਵਿਧਾਇਕ ਜਸਵੀਰ ਰਾਜਾ ਵਲੋਂ ਵਾਰਡ ਨੰਬਰ 1 ਵਿਖੇ ਬਣਨ ਵਾਲੇ ਰਸਤੇ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।