20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਿੰਡ ਨੈਣੇਵਾਲ ਵਿਖੇ ਘਰਾਂ ਵਿਚ ਵੜਿਆ ਪਾਣੀ, ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ

ਅਜੀਤ ਡੈਸਕ 02-09-2025
ਭਦੌੜ, 1 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਕਈ ਲੋਕਾਂ ਦੇ ਘਰ ਨੁਕਸਾਨੇ ਗਏ ਹਨ ਉੱਥੇ ਨੇੜਲੇ ਪਿੰਡ ਨੈਣੇਵਾਲ ਵਿਖੇ ਥੋੜ੍ਹੀ ਸਿਆਸੀ ਸਹਿ ਰੱਖਣ ਵਾਲੇ ਵਿਅਕਤੀਆਂ ਵਲੋਂ ਸੜਕਾਂ ਉਪਰ ਨਾਜਾਇਜ਼ ਮਿੱਟੀ ਪਾ ਕੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵਾੜਨ ਲੱਗੇ ਹੋਏ ਹਨ ਜਿਸ ਨਾਲ ਰਾਹਗੀਰਾਂ ਨੂੰ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਚੁੱਪ ਚਾਪ ਦੇਖ ਰਿਹਾ ਹੈ | ਜਾਣਕਾਰੀ ਅਨੁਸਾਰ ਨੈਣੇਵਾਲ ਦੇ ਇਕ ਮਜ਼ਦੂਰ ਰੇਸ਼ਮ ਸਿੰਘ ਪੁੱਤਰ ਬਿੱਕਰ ਸਿੰਘ ਨੇ ਦੱਸਿਆ ਕਿ ਇਕ ਸਿਆਸੀ ਵਿਅਕਤੀ ਵਲੋਂ ਮੇਰੇ ਘਰ ਦਾ ਪਾਣੀ ਗਲੀ ਵਿਚ ਮਿੱਟੀ ਪਾ ਕੇ ਬੰਦ ਕਰ ਦਿੱਤਾ ਹੈ ਜਿਸ ਦਾ ਕਿਸੇ ਪਾਸੇ ਨਿਕਾਸ ਨਹੀਂ ਹੋ ਰਿਹਾ ਤੇ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਹਾਂ ਕਾਰਨ ਸਾਰਾ ਪਾਣੀ ਮੇਰੇ ਘਰ ਅੰਦਰ ਆ ਰਿਹਾ ਹੈ ਹੁਣ ਤਾਂ ਘਰ ਅੰਦਰ ਪੂਰੀ ਤਰ੍ਹਾਂ ਸਿਲ੍ਹ ਆਉਣ ਕਰ ਕੇ ਕੰਧਾਂ ਵਿਚ ਕਰੰਟ ਵੀ ਆ ਰਿਹਾ ਹੈ ਜਿਸ ਕਾਰਨ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ | ਮਜ਼ਦੂਰ ਰੇਸ਼ਮ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪਿੰਡ ਦੇ ਸਰਪੰਚ, ਬਲਾਕ ਵਿਕਾਸ ਅਫ਼ਸਰ ਸ਼ਹਿਣਾ ਅਤੇ ਥਾਣਾ ਭਦੌੜ ਦੇ ਅਧਿਕਾਰੀਆਂ ਦੇ ਧਿਆਨ ਵਿਚ ਹੈ ਪ੍ਰੰਤੂ ਮੇਰੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋਈ |
ਪਿਛਲੀ ਖ਼ਬਰ ਗਹਿਲ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਡੇਰਾ ਬਾਬਾ ਇੰਦਰ ਦਾਸ ਵਿਖੇ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।