20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਡੇਰਾ ਬਾਬਾ ਇੰਦਰ ਦਾਸ ਵਿਖੇ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ

ਅਜੀਤ ਡੈਸਕ 02-09-2025
ਤਪਾ ਮੰਡੀ, 1 ਸਤੰਬਰ (ਪ੍ਰਵੀਨ ਗਰਗ)-ਡੇਰਾ ਬਾਬਾ ਇੰਦਰ ਦਾਸ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਉਦਾਸੀਨ ਸੰਪਰਦਾਇ ਆਚਾਰੀਆ ਭਗਵਾਨ ਸ੍ਰੀ ਚੰਦ ਦਾ 531ਵਾਂ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀ ਚੰਦਰ ਸਿਧਾਂਤ ਸਾਗਰ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਸੰਤ ਬਾਬਾ ਭਗਵਾਨ ਦਾਸ ਨੇ ਸੰਗਤ ਨੂੰ ਗੁਰੂਆਂ ਵਲੋਂ ਦਿਖਾਏ ਗਏ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸੇ ਤਰ੍ਹਾਂ ਪਿੰਡ ਘੁੰਨਸ ਵਿਖੇ ਡੇਰਾ ਸੰਤ ਬਾਬਾ ਅਮਰਦਾਸ ਜੀ ਵਿਖੇ ਡੇਰਾ ਸੰਚਾਲਕ ਬਾਬਾ ਪੂਰਨ ਦਾਸ ਦੀ ਦੇਖ-ਰੇਖ ਹੇਠ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ ਗਿਆ, ਜਿੱਥੇ ਸੰਗਤ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਇਸ ਮੌਕੇ ਮਹਾਂਕਾਂਵੜ ਸੰਘ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਅਮਰਜੀਤ ਸਿੰਘ ਧਾਲੀਵਾਲ, ਮੁਨੀਸ਼ ਬਾਂਸਲ, ਅਸ਼ਵਨੀ ਚੌਧਰੀ, ਕਮਲ ਵਿਰਕ, ਦੀਪਾ ਬੂਟਾ ਵਾਲਾ, ਨੰਜੋ ਮਿਸਤਰੀ, ਜਗਦੀਸ਼ ਰਾਏ ਘੁੰਨਸ, ਦੀਪਕ ਬਾਂਸਲ, ਗੁਰਵਿੰਦਰ ਵਾਸੀ, ਵਿਜੇ ਘੁੰਨਸ, ਰਾਮ ਕੁਮਾਰ ਘੁੰਨਸ, ਕਿ੍ਸ਼ਨ ਘੁੰਨਸ, ਅਸ਼ਵਨੀ ਬਹਾਵਲਪੁਰੀਆ, ਮਹੰਤ ਬੁੱਕਣ ਦਾਸ, ਮਹੰਤ ਬੀਰਬਲ ਦਾਸ, ਮਹੰਤ ਰਘਬੀਰ ਦਾਸ, ਮਹੰਤ ਸੋਮ ਦਾਸ, ਗੁਰਿੰਦਰ ਵਿਰਕ, ਰਘਬੀਰ ਚੰਦ ਅਗਰਵਾਲ, ਸਤਪਾਲ ਮੌੜ, ਨੰਬਰਦਾਰ ਬਲਵੰਤ ਸਿੰਘ, ਗੋਲਡੀ ਮਹਿਤਾ, ਰਵਿੰਦਰ ਤਾਜੋ, ਰਵਿੰਦਰ ਨਿਉਲਾ, ਵਿੱਕੀ ਭਗਵਤੀ, ਅਸ਼ੋਕ ਗੁਪਤਾ, ਮੁਨੀਸ਼ ਬਹਾਵਲਪੁਰੀਆ, ਭਗਵੰਤ ਚੱਠਾ, ਲਾਲੀ ਧੂਰਕੋਟੀਆ, ਮਨੀਸ਼ ਉਗੋ, ਮਨੋਜ ਸਿੰਗਲਾ, ਮੁਨੀਸ਼ ਮਿੱਤਲ, ਸੁਖਪਾਲ ਸਿੰਘ, ਸੋਮ ਨਾਥ ਸ਼ਰਮਾ, ਡਾ: ਜਗਦੇਵ ਸਿੰਘ ਗੋਦੀ, ਡਾ: ਗੁਰਪ੍ਰੀਤ ਸਿੰਘ ਸਿੱਧੂ, ਟੀਟੂ ਦੀਕਸ਼ਤ, ਬਲਰਾਮ ਸਿੰਘ, ਰਵਨੀਤ ਸਿੰਘ, ਲਕਾਕਾ ਮਿਸਤਰੀ, ਗੁਰਦੇਵ ਸਿੰਘ, ਗੁਰਚੇਤਨ ਸਿੰਘ ਚੇਤੂ, ਮੰਤਰੀ ਠੋਕਾ, ਸੁਖੀ, ਨੰਨੂ, ਮਿ: ਹਰਪਾਲ ਸਿੰਘ, ਰਾਜੂ ਬੈਟਰੀਆਂ ਵਾਲਾ, ਕਿ੍ਸ਼ਨ ਕੁਮਾਰ, ਰਾਜ ਕੁਮਾਰ ਲੁਹਾਰੇ ਵਾਲੇ, ਅਸ਼ੋਕ ਮਿੱਤਲ ਆਦਿ ਸ਼ਰਧਾਲੂ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਨੈਣੇਵਾਲ ਵਿਖੇ ਘਰਾਂ ਵਿਚ ਵੜਿਆ ਪਾਣੀ, ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।