09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਐਸ.ਡੀ.ਐਮ. ਨੇ ਟੰਡਨ ਇੰਟਰਨੈਸ਼ਨਲ ਸਕੂਲ ਦਾ ਕਰੋਨਿਕ ਨਿਊਜ਼ ਲੈਟਰ ਭਾਗ-ਦੂਜਾ ਕੀਤਾ ਜਾਰੀ <br/>

ਅਜੀਤ ਡੈਸਕ 01-09-2025
ਬਰਨਾਲਾ, 31 ਅਗਸਤ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਲੋਂ ਆਪਣਾ ਕਰੋਨਿਕ ਨਿਊਜ਼ ਲੈਟਰ ਭਾਗ ਦੂਜਾ ਐਸ.ਡੀ.ਐਮ. ਮੈਡਮ ਸੋਨਮ ਕੋਲੋਂ ਜਾਰੀ ਕਰਵਾਇਆ ਗਿਆ | ਐਸ.ਡੀ.ਐਮ. ਮੈਡਮ ਸੋਨਮ ਨੇ ਸੰਸਥਾ ਦਾ ਕਰੋਨਿਕ ਨਿਊਜ਼ ਲੈਟਰ ਜਾਰੀ ਕਰਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਨਿਊਜ਼ ਲੈਟਰ ਵਿਦਿਆਰਥੀਆਂ ਦੇ ਪ੍ਰਤਿਭਾ-ਪ੍ਰਦਰਸ਼ਨ ਦਾ ਦਰਪਣ ਹੁੰਦਾ ਹੈ | ਉਨ੍ਹਾਂ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰੋਨਿਕ ਨਿਊਜ਼ ਲੈਟਰ ਵਿਦਿਆਰਥੀਆਂ ਦੀਆਂ ਕਲਾਤਮਿਕ ਗਤੀਵਿਧੀਆਂ, ਖੇਡਾਂ, ਸਭਿਆਚਾਰਕ ਪ੍ਰੋਗਰਾਮਾਂ ਅਤੇ ਅਕਾਦਮਿਕ ਉਪਲਬਧੀਆਂ ਦਾ ਸੰਕਲਨ ਹੈ | ਜਿਸ ਰਾਹੀਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਸਕੂਲ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਮਿਲੇਗੀ | ਸਕੂਲ ਦੇ ਐਮ.ਡੀ. ਸ੍ਰੀ ਸ਼ਿਵ ਸਿੰਗਲਾ, ਪਿ੍ੰਸੀਪਲ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ ਇਸ ਨਿਊਜ਼ ਲੈਟਰ ਰਾਹੀਂ ਸਕੂਲ ਦੀਆਂ ਉਪਲਬਧੀਆਂ, ਵਿਦਿਆਰਥੀਆਂ ਦੀਆਂ ਰੂਚੀਆਂ, ਅਧਿਆਪਕਾਂ ਦੇ ਯਤਨ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ | ਇਸ ਮੌਕੇ ਪਿੰ੍ਰਸੀਪਲ ਰਾਕੇਸ਼ ਜਿੰਦਲ, ਭੁਪਿੰਦਰ ਬਰਨਾਲਾ ਸਕੂਲ ਸਟਾਫ਼ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |

ਪਿਛਲੀ ਖ਼ਬਰ ਕੱਚਾ ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੀ ਬਾਸਮਤੀ ਸੀਜ਼ਨ ਸੰਬੰਧੀ ਹੋਈ ਮੀਟਿੰਗ <br/> ਅਗਲੀ ਖ਼ਬਰ ਠੇਕੇਦਾਰ ਕੁਲਦੀਪ ਸਿੰਘ ਗੁੰਮਟੀ ਵਲੋਂ ਲੋੜਵੰਦਾਂ ਦੇ ਘਰਾਂ ਦੀਆਂ ਛੱਤਾਂ ਉੱਪਰ ਮੁਫ਼ਤ ਕਾਗ਼ਜ਼ ਪਾਉਣ ਦੀ ਸੇਵਾ ਸ਼ੁਰੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।