09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ੍ਰੀ ਰਾਧਾ ਅਸ਼ਟਮੀ ਦੇ ਮੌਕੇ ਰਾਧਿਕਾ ਸ਼ੈੱਡ ਦਾ ਪੂਜਨ ਕਰਨ ਤੋਂ ਬਾਅਦ ਅਨਾਥ ਗਊਆਂ ਨੂੰ ਕੀਤਾ ਸਮਰਪਿਤ <br/>

ਅਜੀਤ ਡੈਸਕ 01-09-2025
ਤਪਾ ਮੰਡੀ, 31 ਅਗਸਤ (ਵਿਜੇ ਸ਼ਰਮਾ)-ਸਥਾਨਕ ਸੰਤ ਬਾਬਾ ਬਲਵੰਤ ਸਿੰਘ ਮੁਨੀ ਅਤੇ ਸੰਤ ਬਾਬਾ ਇੰਦਰ ਦਾਸ ਜੀ ਗਊਸ਼ਾਲਾ ਕਮੇਟੀ ਦੇ ਵਲੋਂ ਪਿਛਲੇ ਦਿਨੀਂ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਰਾਧਿਕਾ ਸ਼ੈੱਡ ਦੇ ਨਾਮ ਦੇ ਉੱਪਰ ਗਊਆਂ ਨੂੰ ਆਸਰਾ ਦੇਣ ਦੇ ਲਈ ਇਕ ਸ਼ੈੱਡ ਦਾ ਨਿਰਮਾਣ ਕੀਤਾ ਗਿਆ | ਜਿਸ ਦਾ ਸ੍ਰੀ ਰਾਧਾ ਅਸ਼ਟਮੀ ਮੌਕੇ ਪੂਜਨ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਹੋਇਆਂ ਕਮੇਟੀ ਦੇ ਨੀਤਨ ਗਰਗ ਅਤੇ ਪ੍ਰੇਮ ਕੁਮਾਰ ਨੇ ਦੱਸਿਆ ਕਿ ਤਪਾ ਦੋਵੇਂ ਗਊਸ਼ਾਲਾਵਾਂ ਦੇ ਵਿਚ ਵੱਡੀ ਗਿਣਤੀ ਵਿਚ ਗਊਆਂ ਜੋ ਕਿ ਬਿਨਾਂ ਛੱਤ ਦੇ ਰਹਿ ਰਹੀਆਂ ਸਨ | ਉਨ੍ਹਾਂ ਦੇ ਲਈ ਪਿਛਲੇ ਦਿਨੀਂ ਤਪਾ ਦੇ ਸਮਾਜ ਸੇਵੀਆਂ ਦੇ ਵਲੋਂ ਵੱਡੀ ਗਿਣਤੀ ਵਿਚ ਦਾਨ ਰਾਹੀਂ ਸਹਿਯੋਗ ਦੇ ਕੇ ਰਾਧਿਕਾ ਸ਼ੈੱਡ ਦਾ ਨਿਰਮਾਣ ਕਰਵਾਇਆ ਗਿਆ | ਜਿਸ ਦਾ ਧਾਰਮਿਕ ਰੀਤੀ ਰਿਵਾਜ਼ਾਂ ਦੇ ਨਾਲ ਪੂਜਨ ਕਰਨ ਤੋਂ ਬਾਅਦ ਸ਼ੈੱਡ ਗਊਆਂ ਨੂੰ ਸਮਰਪਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸ਼ੈੱਡ ਦੇ ਵਿਚ 100 ਦੇ ਕਰੀਬ ਗਊਆਂ ਨੂੰ ਰੱਖਿਆ ਜਾਵੇਗਾ | ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਲਵਲੀ ਗਰਗ, ਅਨਿਲ ਭੈਣੀ, ਮਹਿੰਦਰ ਕੁਮਾਰ ਮਿੱਤਲ, ਗੋਰਾ ਲਾਲ, ਮਨੀਸ਼ ਬਾਂਸਲ ਅਤੇ ਵੱਡੀ ਗਿਣਤੀ ਵਿਚ ਗਊ ਭਗਤਾਂ ਨੇ ਆਪਣੇ ਪਰਿਵਾਰ ਸਮੇਤ ਹਾਜ਼ਰੀ ਲਗਵਾਈ |

ਪਿਛਲੀ ਖ਼ਬਰ ਹਲਕਾ ਬਰਨਾਲਾ ਬਲਾਕ ਦਿਹਾਤੀ ਕਾਂਗਰਸ ਕਮੇਟੀ ਦੀ ਮੀਟਿੰਗ <br/> ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਾਂਗਰਸੀ ਬਲਾਕ ਪ੍ਰਧਾਨ ਦਰਸ਼ਨ ਸਿੰਘ ਸੱਦੋਵਾਲ ਸਮੇਤ ਕਈ ਵਿਅਕਤੀ ਪਾਰਟੀ ਵਿਚ ਕੀਤੇ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।