24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਨਰਸਰੀ ਸੈਂਟਰ ਅਤੇ ਐੱਮ. ਆਰ. ਆਈ. ਦੇ ਨਾਂਅ 'ਤੇ ਮਰੀਜ਼ਾਂ ਦੀ ਹੋ ਰਹੀ ਲੁੱਟ <br/>

ਅਜੀਤ ਡੈਸਕ 22-07-2025
ਬਰਨਾਲਾ, 21 ਜੁਲਾਈ (ਨਰਿੰਦਰ ਅਰੋੜਾ)-ਜਿੱਥੇ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਇਹ ਦਾਅਵੇ ਜ਼ਮੀਨੀ ਹਕੀਕਤ 'ਤੇ ਝੂਠੇ ਹੀ ਸਾਬਤ ਹੋ ਰਹੇ ਹਨ | ਜਿਸ ਦੀ ਮਿਸਾਲ ਬਰਨਾਲਾ ਜ਼ਿਲ੍ਹਾ ਜਿਸ ਦੀ ਆਬਾਦੀ ਲੱਖਾਂ ਦੇ ਵਿਚ ਹੈ ਦੇ ਜ਼ਿਲ੍ਹਾ ਹਸਪਤਾਲ ਜਿੱਥੇ ਕਿ ਨਰਸਰੀ ਸੈਂਟਰ ਅਤੇ ਐੱਮ.ਆਰ.ਆਈ. ਦੇ ਨਾਮ 'ਤੇ ਮਰੀਜ਼ਾਂ ਦੀ ਭਾਰੀ ਲੁੱਟ ਹੋ ਰਹੀ ਹੈ | ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ ਨਰਸਰੀ ਸੈਂਟਰ ਜੋ ਕਿ ਨਵਜੰਮੇ ਬੱਚੇ ਲਈ ਬਰਨਾਲਾ ਦੇ ਇਸ ਜ਼ਿਲ੍ਹਾ ਹਸਪਤਾਲ ਵਿਚ ਲੱਖਾਂ ਦੀ ਲਾਗਤ ਨਾਲ ਬਣਾਇਆ ਗਿਆ ਸੀ, ਪਰ ਸਟਾਫ਼ ਦੀ ਘਾਟ ਦਾ ਬਹਾਨਾ ਲਗਾ ਕੇ ਕੁੱਝ ਪ੍ਰਾਈਵੇਟ ਹਸਪਤਾਲਾਂ ਨੂੰ ਫ਼ਾਇਦਾ ਦੇਣ ਲਈ ਇਹ ਨਰਸਰੀ ਸੈਂਟਰ ਕਈ ਸਾਲਾਂ ਤੋਂ ਬੰਦ ਹੀ ਪਿਆ ਹੈ | ਇਸ ਹਸਪਤਾਲ ਵਿਚ ਇਕ ਸਾਲ ਦੇ ਵਿਚ 2500 ਦੇ ਕਰੀਬ ਬੱਚੇ ਜਨਮ ਲੈਂਦੇ ਹਨ | ਕਈ ਨਵਜੰਮੇ ਬੱਚੇ ਦੇ ਮਾਂ-ਬਾਪ ਨੂੰ ਡਰਾਇਆ ਜਾਂਦਾ ਹੈ ਕਿ ਤੁਹਾਡਾ ਬੱਚਾ ਠੀਕ ਨਹੀਂ ਇਸ ਨੂੰ ਨਰਸਰੀ ਸੈਂਟਰ ਦੀ ਜ਼ਰੂਰਤ ਹੈ, ਤੁਰੰਤ ਬਰਨਾਲਾ ਵਿਖੇ ਸਥਿਤ ਪ੍ਰਾਈਵੇਟ ਨਰਸਰੀ ਸੈਂਟਰ ਦੇ ਵਿਚ ਲੈ ਜਾਓ ਅਤੇ ਜੋ ਮਰੀਜ਼ ਸਿਵਲ ਹਸਪਤਾਲ ਬਰਨਾਲਾ ਦੇ ਵਿਚ ਸਸਤਾ ਅਤੇ ਮੁਫ਼ਤ ਇਲਾਜ ਕਰਾਉਣ ਆਉਂਦੇ ਹਨ | ਉਨ੍ਹਾਂ ਨੂੰ ਆਪਣੇ ਬੱਚੇ ਲਈ ਪ੍ਰਾਈਵੇਟ ਹਸਪਤਾਲਾਂ ਦੇ ਵਿਚ ਵੱਡੇ-ਵੱਡੇ ਬਿੱਲ ਕਰਜ਼ੇ ਚੁੱਕ ਕੇ ਅਦਾ ਕਰਨੇ ਪੈਂਦੇ ਹਨ | ਇਸ ਦਾ ਜ਼ਿੰਮੇਵਾਰ ਕੌਣ ਹੈ, ਜੇ ਇਸ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਬਹੁਤ ਕੁੱਝ ਨਿਕਲੇਗਾ ਕਈ ਮਹੀਨੇ ਪਹਿਲਾਂ ਬਰਨਾਲਾ ਵਿਖੇ ਪਹੁੰਚੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੂੰ ਵੀ ਜਦੋਂ ਇਸ ਸੈਂਟਰ ਦੇ ਚਾਲੂ ਹੋਣ ਸਬੰਧੀ ਬੇਨਤੀ ਕੀਤੀ ਗਈ ਤਾਂ ਤੁਰੰਤ ਉਨ੍ਹਾਂ ਵਲੋਂ ਸਿਵਲ ਸਰਜਨ ਬਰਨਾਲਾ ਨੂੰ ਹੁਕਮ ਦਿੱਤੇ ਗਏ ਕਿ ਇਸ ਸੈਂਟਰ ਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ, ਪਰ ਇਸ ਗੱਲ ਨੂੰ ਵੀ ਕਈ ਮਹੀਨੇ ਬੀਤ ਚੁੱਕੇ ਹਨ | ਇੰਜ ਜਾਪਦਾ ਹੈ ਜਿਵੇਂ ਸਿਹਤ ਵਿਭਾਗ ਨੂੰ ਵੀ ਸਿਹਤ ਮੰਤਰੀ ਦੇ ਹੁਕਮਾਂ ਦੀ ਵੀ ਕੋਈ ਪ੍ਰਵਾਹ ਨਹੀਂ ਬਰਨਾਲਾ ਵਿਖੇ ਲੋਕਾਂ ਨੂੰ ਸਸਤੇ ਟੈੱਸਟਾਂ ਅਤੇ ਸਿਟੀ ਸਕੈਨ ਦੀ ਸਹੂਲਤ ਲਈ ਕ੍ਰਸ਼ਨਾ ਡਾਇਗਨੋਸਟਿਕ ਲੈਬ ਖੋਲੀ ਗਈ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਹੁਣ ਸਿਟੀ ਸਕੈਨ ਦੀ ਜਗ੍ਹਾ ਜ਼ਿਆਦਾਤਰ ਐੱਮ. ਆਰ. ਆਈ. ਲਿਖੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਬਰਨਾਲਾ ਵਿਖੇ ਸਥਿਤ ਇਕਲੌਤੇ ਐੱਮ. ਆਰ. ਆਈ. ਸੈਂਟਰ ਤੋਂ ਮਹਿੰਗੇ ਰੇਟਾਂ ਦੇ ਵਿਚ ਐੱਮ.ਆਰ.ਆਈ. ਕਰਵਾਉਣੀ ਪੈਂਦੀ ਹੈ, ਜਿਸ ਨਾਲ ਮਰੀਜ਼ਾਂ ਦੀ ਭਾਰੀ ਲੁੱਟ ਹੋ ਰਹੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਜੋ ਮਹਿੰਗੇ ਟੈਸਟ ਹਨ ਇਨ੍ਹਾਂ ਦੇ ਰੇਟ ਨਿਰਧਾਰਿਤ ਕੀਤੇ ਜਾਣ ਅਤੇ ਬਰਨਾਲਾ ਵਿਖੇ ਕਿ੍ਸ਼ਨਾ ਡਾਇਗਨੋਸਟਿਕ ਸਸਤੇ ਰੇਟਾਂ ਵਾਲਾ ਐੱਮ.ਆਰ.ਆਈ. ਸੈਂਟਰ ਲਿਆਂਦਾ ਜਾਵੇ ਕਿਉਂਕਿ ਗ਼ਰੀਬਾਂ ਨੂੰ ਇਹ ਐੱਮ.ਆਰ.ਆਈ. ਟੈਸਟ ਨਾ ਕਰਵਾਉਣ ਕਰ ਕੇ ਕਈ ਵਾਰ ਖ਼ਮਿਆਜ਼ਾ ਵੀ ਭੁਗਤਣਾ ਪੈਂਦਾ ਹੈ |

ਪਿਛਲੀ ਖ਼ਬਰ ਜ਼ਿਲ੍ਹੇ ਨੂੰ ਬਾਲ ਭੀਖ ਮੁਕਤ ਕਰਨ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਅਸੀਂ ਸਰਬੱਤ ਦੇ ਭਲੇ ਲਈ ਆਵਾਜ਼ ਬੁਲੰਦ ਕਰੀਏ-ਕੀਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।