10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨੇਚਰ ਲਵਰਜ਼ ਕਲੱਬ ਵਲੋਂ ਬੂਟੇ ਲਾਉਣ ਦੀ ਮੁਹਿੰਮ ਕੀਤੀ ਤੇਜ਼ <br/>

ਅਜੀਤ ਡੈਸਕ 21-07-2025
ਤਪਾ ਮੰਡੀ, 20 ਜੁਲਾਈ (ਵਿਜੇ ਸ਼ਰਮਾ)-ਇਲਾਕੇ ਨੂੰ ਸਾਫ਼ ਸੁਥਰਾ ਤੇ ਹਰਾ ਭਰਾ ਰੱਖਣ ਦੇ ਮੰਤਵ ਨਾਲ ਸਥਾਨਕ ਨੇਚਰ ਲਵਰਜ਼ ਕਲੱਬ ਵਲੋਂ ਸੂਰੀਆ ਸਿਟੀ 'ਚ ਸ਼ਾਨਦਾਰ ਬੂਟੇ ਲਾਏ ਗਏ | ਇਸ ਮੌਕੇ ਕਲੱਬ ਦੇ ਸੰਨੀ ਗੋਇਲ ਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ ਅੱਠ ਸਾਲਾਂ ਤੋਂ ਇਲਾਕੇ ਨੂੰ ਹਰਾ ਭਰਾ ਤੇ ਸਾਫ਼ ਸੁਥਰਾ ਰੱਖਣ ਦੇ ਮੰਤਵ ਨਾਲ ਸ਼ਾਨਦਾਰ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਸ਼ਹਿਰ ਨਿਵਾਸੀਆਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਗਲੀ ਮਹੱਲੇ 'ਚ ਸ਼ਾਨਦਾਰ ਬੂਟੇ ਲਗਾਏ ਜਾ ਰਹੇ ਹਨ ਤਾਂ ਜੋ ਵਾਤਾਵਰਨ ਵਧੀਆ ਹੋ ਸਕੇ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਇਕ ਵਿਅਕਤੀ ਨੂੰ ਇਕ ਬੂਟੇ ਜ਼ਰੂਰ ਲਾਉਣਾ ਚਾਹੀਦਾ ਹੈ ਕਿਉਂਕਿ ਬੂਟੇ ਆਪਣੀ ਜ਼ਿੰਦਗੀ ਵਿਚ ਅਹਿਮ ਰੋਲ ਤੇ ਆਕਸੀਜਨ ਦੀ ਕਮੀ ਨੂੰ ਪੂਰਾ ਕਰਦੇ ਹਨ | ਕਲੱਬ ਵਲੋਂ ਸੁਹਾਜਣਾ, ਬਿੱਲ ਪੱਤਰ ਤੇ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਗਏ | ਕਲੱਬ ਦੇ ਮੈਂਬਰਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਨਮ ਦਿਨ, ਵਿਆਹ ਦੀ ਵਰੇ੍ਹਗੰਢ ਤੇ ਵਾਧੂ ਖਰਚਾ ਕਰਨ ਦੀ ਬਜਾਏ ਇਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ | ਇਸ ਮੌਕੇ ਅਵਿਕ ਮਿੱਤਲ, ਹਿਤੇਸ਼ ਬਾਂਸਲ, ਪ੍ਰਵੀਨ ਕੁਮਾਰ, ਸੁਰਿੰਦਰ ਕੁਮਾਰ, ਦੀਪਕ ਗਰਗ, ਵਿਨੋਦ ਬਦਰਾ ਤੇ ਸੰਨੀ ਗੋਇਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਗਾਜ਼ ਆਈਲਟਸ ਤੇ ਇਮੀਗ੍ਰੇਸ਼ਨ ਸੈਂਟਰ ਪੱਖੋ ਕੈਂਚੀਆਂ ਦੀ ਵਿਦਿਆਰਥਣ ਨੇ 6.5 ਬੈਂਡ ਕੀਤੇ ਪ੍ਰਾਪਤ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਜੰਡਸਰ ਬਲਾਕ ਸ਼ਹਿਣਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।