07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗ਼ਦਰੀ ਗੁਲਾਬ ਕੌਰ ਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ 28ਵਾਂ ਬਰਸੀਂ ਸਮਾਗਮ <br/>

ਅਜੀਤ ਡੈਸਕ 20-07-2025
ਮਹਿਲ ਕਲਾਂ, 19 ਜੁਲਾਈ (ਅਵਤਾਰ ਸਿੰਘ ਅਣਖੀ)-ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲ ਕਲਾਂ ਵਲੋਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਨਾਲ ਵਿਚਾਰਾਂ ਸਾਂਝੀਆਂ ਕਰਨ ਲਈ ਅਹਿਮ ਮੀਟਿੰਗ ਜਥੇਬੰਦ ਕੀਤੀ ਗਈ | ਯਾਦਗਾਰ ਕਮੇਟੀ ਦੇ ਆਗੂਆਂ ਨਰਾਇਣ ਦੱਤ, ਪ੍ਰੇਮ ਕੁਮਾਰ, ਗੁਰਵਿੰਦਰ ਸਿੰਘ, ਮਨਜੀਤ ਧਨੇਰ ਅਤੇ ਜਰਨੈਲ ਸਿੰਘ ਨੇ ਮਹਿਲ ਕਲਾਂ ਲੋਕ ਘੋਲ ਦੇ ਅਤੀਤ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 'ਜ਼ਬਰ ਖ਼ਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ' ਮਹਿਲ ਕਲਾਂ ਲੋਕ ਘੋਲ 28ਵੇਂ ਸਾਲ 'ਚ ਦਾਖ਼ਲ ਹੋ ਗਿਆ ਹੈ | ਇਹ ਲੋਕ ਘੋਲ ਅਨੇਕਾਂ ਮੋੜਾਂ ਘੋੜਾਂ ਵਿਚੋਂ ਲੰਘਿਆ ਹੈ | ਇਸ ਲੋਕ ਘੋਲ ਨੇ ਲੋਕਾਈ 'ਤੇ ਟੇਕ ਰੱਖਦਿਆਂ ਅਨੇਕਾਂ ਗੰਭੀਰ ਚੁਨੌਤੀਆਂ ਦਾ ਪੂਰੀ ਸਿਦਕ ਦਿਲੀ ਨਾਲ ਟਾਕਰਾ ਕੀਤਾ ਹੈ | ਇਤਿਹਾਸਕ ਪ੍ਰਾਪਤੀਆਂ ਕੀਤੀਆਂ ਹਨ | 12 ਅਗਸਤ ਨੂੰ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋ ਰਿਹਾ ਸ਼ਹੀਦ ਕਿਰਨਜੀਤ ਕੌਰ ਦਾ 28ਵਾਂ ਬਰਸੀ ਸਮਾਗਮ ਇਸ ਵਾਰ 'ਗ਼ਦਰੀ ਗੁਲਾਬ ਕੌਰ ਦੀ ਸ਼ਤਾਬਦੀ' ਨੂੰ ਸਮਰਪਿਤ ਹੋਵੇਗਾ | ਇਸ ਮੌਕੇ ਕੁਲਵੰਤ ਸਿੰਘ ਭਦੌੜ, ਭੋਲਾ ਸਿੰਘ ਛੰਨਾਂ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਨਿਰਮਲ ਸਿੰਘ ਚੁਹਾਣਕੇ ਅਤੇ ਅਮਰਜੀਤ ਸਿੰਘ ਕਾਲਸਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਕੁਲਵੀਰ ਸਿੰਘ ਠੀਕਰੀਵਾਲਾ, ਡਾ: ਰਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ, ਗਗਨਦੀਪ ਸਿੰਘ, ਮਨਜੀਤ ਸਿੰਘ ਮਨਾਲ, ਮਨਵੀਰ ਸਿੰਘ ਦੱਧਾਹੂਰ, ਅਜਮੇਰ ਸਿੰਘ ਕਾਲਸਾਂ, ਡਾ: ਨਿਰਭੈ ਸਿੰਘ, ਰਜਿੰਦਰ ਸਿੰਘ ਖਿਆਲੀ, ਬਲਵੰਤ ਸਿੰਘ ਬਰਨਾਲਾ, ਕਾਲਾ ਸਿੰਘ ਜੈਦ, ਪ੍ਰੀਤਮ ਸਿੰਘ ਮਹਿਲ ਕਲਾਂ, ਗੁਰਚਰਨ ਸਿੰਘ ਪ੍ਰੀਤ, ਹਰਪਾਲ ਸਿੰਘ ਪਾਲੀ, ਸੱਤਪਾਲ ਸਿੰਘ ਸੋਹੀ, ਬਲਦੇਵ ਸਿੰਘ ਸਹਿਜੜਾ, ਜਗਤਾਰ ਸਿੰਘ ਠੁੱਲੀਵਾਲ, ਜਸਪਾਲ ਸਿੰਘ ਚੀਮਾ, ਸੰਦੀਪ ਸਿੰਘ ਦੱਧਾਹੂਰ, ਅਜਮੇਰ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਮੀਦੀ, ਬਲਵੀਰ ਸਿੰਘ ਮਨਾਲ, ਜਗਤਾਰ ਸਿੰਘ ਠੁੱਲੀਵਾਲ, ਸੁਖਵਿੰਦਰ ਸਿੰਘ ਕਲਾਲ ਮਾਜਰਾ, ਜਗਰੂਪ ਸਿੰਘ ਗਹਿਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰੋਜੈਕਟ ਆਵਾਜ਼ ਅਧੀਨ ਚੱਲ ਰਹੇ ਸਟੇਟ ਪੱਧਰੀ ਕਲਾ ਸੱਥ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ 195 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।