ਟੱਲੇਵਾਲ, 18 ਜੁਲਾਈ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਹੋਏ ਦੋ ਸੜਕ ਹਾਦਸਿਆਂ ਵਿਚ ਇਕ ਵਿਅਕਤੀ ਦੀ ਮੌਤ ਅਤੇ ਔਰਤ ਜ਼ਖ਼ਮੀ ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਗੋਗਾ ਪੱੁਤਰ ਦਰਸ਼ਨ ਉਮਰ 35 ਸਾਲ ਵਾਸੀ ਸੱਜੂ ਰੌਸ਼ਨ ਦਾ ਕਾਰਖ਼ਾਨਾ ਬਰਨਾਲਾ ਜੋ ਕਿ ਰੇਖਾ ਪਤਨੀ ਕੁਲਦੀਪ ਸਿੰਘ ਨਾਲ ਸ਼ਹਿਣੇ ਵੱਲ ਨੂੰ ਜਾ ਰਿਹਾ ਸੀ, ਪਿੰਡ ਚੀਮਾ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰ ਦਿੱਤੀ ਗਈ | ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਰੇਖਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਇਸੇ ਤਰ੍ਹਾਂ ਪਿੰਡ ਚੀਮਾ ਦਾ ਕੱਟ ਬੰਦ ਕਰਨ ਉਪਰੰਤ ਆਵਾਜਾਈ ਦੋਵੇਂ ਪਾਸੇ ਤੋਂ ਗ਼ਲਤ ਸਾਈਡ ਤੋਂ ਆ ਰਹੀ ਹੈ, ਜਿਸ ਦੇ ਚੱਲਦਿਆਂ ਇਕ ਹੋਰ ਮੋਟਰਸਾਈਕਲ ਸਵਾਰ ਵੀ ਹੋਰ ਵਾਹਨ ਟਕਰਾ ਜਾਣ ਕਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ |