ਬਰਨਾਲਾ, 18 ਜੁਲਾਈ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਮਾਡਲ ਯੂਨਾਈਟਿਡ ਨੇਸ਼ਨਜ਼ ਦਾ ਤਿੰਨ ਰੋਜ਼ਾ ਪ੍ਰੋਗਰਾਮ ਦੇ ਦੂਜੇ ਦਿਨ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ 600 ਵਿਦਿਆਰਥੀਆਂ ਨੇ ਭਾਗ ਲਿਆ | ਇਸ ਪ੍ਰੋਗਰਾਮ ਵਿਚ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਜਿਵੇਂ ਕਿ ਯੂਨਾਇਟੇਡ ਨੇਸ਼ਨਜ਼ ਜਨਰਲ ਅਸੈਂਬਲੀ, ਯੂਨਾਇਟੇਡ ਨੇਸ਼ਨਜ਼ ਆਫ਼ਿਸ ਓਨ ਡਰੱਗ ਐਂਡ ਕ੍ਰਾਈਮ, ਯੂਨਾਈਟਿਡ ਨੇਸ਼ਨਜ਼ ਸਕਿਉਰਿਟੀ ਕੌਂਸਿਲ, ਯੂਨਾਈਟਿਡ ਨੇਸ਼ਨਜ਼ ਕਮਿਸ਼ਨ ਓਨ ਸਟੇਟਸ ਓਫ ਵੁਮੈਨ, ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟ ਕਾਉਂਸਿਲ, ਵਲਡ ਹੈਲਥ ਆਰਗਨਾਇਜੈਸਨ, ਆਲ ਇੰਡੀਆ ਪੋਲੀਟੀਕਲ ਪਾਰਟੀ ਮੀਟ, ਲੋਕ ਸਭਾ, ਇੰਟਰਨੈਸ਼ਨਲ ਪ੍ਰੈਸ ਅਤੇ ਇਨਫੁਲੰਸਰ ਸੁਮੀਤ ਸ਼ਾਮਿਲ ਹਨ | ਵਿਦਿਆਰਥੀਆਂ ਨੇ ਆਪਣੇ ਮਨਪਸੰਦ ਅਨੁਸਾਰ ਕਮੇਟੀ ਵਿਚ ਭਾਗ ਲੈ ਕੇ ਆਪਣਾ ਵਿਸ਼ਾ ਚੁਣਿਆ | ਪ੍ਰੋਗਰਾਮ ਦੌਰਾਨ ਸੰਸਥਾ ਦੇ ਚੇਅਰਮੈਨ ਸ੍ਰੀ ਸ਼ਿਵ ਦਰਸ਼ਨ ਸ਼ਰਮਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਐੱਮ. ਯੂ. ਐੱਨ. ਵਿਚ ਭਾਗ ਲੈ ਰਹੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਦੀ ਸ਼ਲਾਘਾ ਵੀ ਕੀਤੀ |