ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਵਲੋਂ ਸੈਂਸੀ ਬਸਤੀ ਵਿਖੇ ਚੈਕਿੰਗ <br/>
ਅਜੀਤ ਡੈਸਕ
19-07-2025
ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਪੀ. ਬਰਨਾਲਾ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਨਸ਼ਾ ਤਸਕਰ ਸਮਾਜ ਦੇ ਦੁਸ਼ਮਣ ਹਨ | ਉਨ੍ਹਾਂ ਨੂੰ ਕਿਸੇ ਕੀਮਤ 'ਤੇ ਨਹੀਂ ਬਖ਼ਸ਼ਿਆ ਜਾਵੇਗਾ ਅਤੇ ਜੋ ਵੀ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਲਈ ਸੁਨਹਿਰੀ ਮੌਕਾ ਹੈ | ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਭਰਤੀ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕਿਸੇ ਜਗ੍ਹਾ 'ਤੇ ਵੀ ਨਸ਼ਾ ਵਿਕ ਰਿਹਾ ਹੈ ਤਾਂ ਤੁਰੰਤ ਸਾਡੇ ਧਿਆਨ ਵਿਚ ਲਿਆਂਦਾ ਜਾਵੇ, ਸਾਡੇ ਵਲੋਂ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਡੀ.ਐਸ.ਪੀ ਸਤਵੀਰ ਸਿੰਘ, ਡੀ.ਐਸ.ਪੀ ਬਲਜੀਤ ਸਿੰਘ, ਐੱਸ. ਐੱਚ. ਓ. ਥਾਣਾ ਸਿਟੀ-2 ਚਰਨਜੀਤ ਸਿੰਘ, ਐੱਸ. ਐੱਚ. ਓ. ਸਦਰ ਲਖਵੀਰ ਸਿੰਘ, ਐੱਸ. ਐੱਚ. ਓ. ਧਨੌਲਾ ਜਗਜੀਤ ਸਿੰਘ, ਐੱਸ. ਐੱਚ. ਓ. ਗੁਰਮੇਲ ਸਿੰਘ, ਐੱਸ. ਐੱਚ. ਓ. ਰੂੜੇਕੇ ਮੈਡਮ ਰੇਨੂ, ਐੱਸ. ਐੱਚ. ਓ. ਤਪਾ ਸ਼ਰੀਫ਼ ਖ਼ਾਨ, ਜਗਸੀਰ ਸਿੰਘ ਰਿੰਪੀ ਆਦਿ ਹਾਜ਼ਰ ਸਨ |