ਸ਼ਹਿਣਾ, 18 ਜੁਲਾਈ (ਸੁਰੇਸ਼ ਗੋਗੀ)-ਗ੍ਰਾਮ ਪੰਚਾਇਤ ਕੋਠੇ ਜਵੰਧਾ ਦੀ ਮੀਟਿੰਗ ਸਰਪੰਚ ਹਰਬੰਸ ਕੌਰ ਦੀ ਅਗਵਾਈ ਵਿਚ ਹੋਈ | ਇਸ ਸਮੇਂ ਪੰਚਾਇਤ ਅਤੇ ਸਥਾਨਕ ਵਾਸੀਆਂ ਵਲੋਂ ਅਹਿਮ ਮਤੇ ਪਾਸ ਕੀਤੇ ਗਏ | ਮੀਟਿੰਗ ਦੌਰਾਨ ਕਿਹਾ ਗਿਆ ਕਿ ਪਿੰਡ ਵਿਚ ਮਹੰਤ (ਹਿਜੜੇ) ਜੋ ਵਧਾਈ ਲੈਣ ਆਉਂਦੇ ਹਨ, ਉਹ ਛੋਟਾ ਵੱਡਾ ਘਰ ਨਹੀਂ ਦੇਖਦੇ ਕਈ ਵਾਰ ਜ਼ਿੱਦ ਕਰਦੇ ਹਨ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਖ਼ੁਸ਼ੀ ਹੁੰਦੇ ਹੋਏ ਵੀ ਨਮੋਸ਼ੀ ਝੱਲਣੀ ਪੈਂਦੀ ਹੈ | ਜਿਸ ਲਈ ਪੰਚਾਇਤ ਨੇ ਹਰ ਘਰ ਤੋਂ ਲੜਕੇ ਦੀ ਵਧਾਈ 5100 ਰੁਪਏ ਪੱਕੀ ਕੀਤੀ ਗਈ ਹੈ | ਇਸ ਸਮੇਂ ਪਿੰਡ ਦੇ ਵਿਕਾਸ ਲਈ ਹੋਰ ਵੀ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਇੰਦਰਜੀਤ ਸਿੰਘ ਸਾਬਕਾ ਸਰਪੰਚ, ਡਾ: ਜਗਤਾਰ ਸਿੰਘ ਸਾਬਕਾ ਪੰਚ, ਜਗਤਾਰ ਸਿੰਘ ਸਾਬਕਾ ਪੰਚ, ਗੁਰਵਿੰਦਰ ਸਿੰਘ ਸਾਬਕਾ ਪੰਚ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਜਗਸੀਰ ਸਿੰਘ ਰਾਏ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਬਿੱਕਰ ਸਿੰਘ, ਰਣਜੀਤ ਸਿੰਘ, ਪ੍ਰੀਤ ਕੌਰ ਪੰਚ ਵੀ ਹਾਜ਼ਰ ਸਨ |