05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਧਾਰਮਿਕ ਸਮਾਗਮ ਦੌਰਾਨ ਡੀ. ਸੀ. ਸੰਦੀਪ ਰਿਸ਼ੀ ਸਮੇਤ ਅਧਿਕਾਰੀਆਂ ਦਾ ਕੀਤਾ ਸਨਮਾਨ

ਅਜੀਤ ਡੈਸਕ 18-07-2025
ਭਵਾਨੀਗੜ੍ਹ, 17 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸਬ ਡਵੀਜ਼ਨਲ ਕੰਪਲੈਕਸ ਵਿਖੇ ਕੰਮ ਕਰਦੇ ਸਟਾਫ਼ ਵਲੋਂ ਸਰਬੱਤ ਦੇ ਭਲੇ ਲਈ ਐੱਸ. ਡੀ. ਐੱਮ. ਮਨਜੀਤ ਕੌਰ ਦੀ ਅਗਵਾਈ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਉਣ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਸੰਦੀਪ ਰਿਸੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਨਵੇਂ ਸਬ ਡਵੀਜ਼ਨ ਕੰਪਲੈਕਸ ਵਿਚ ਧਾਰਮਿਕ ਸਮਾਗਮ ਕਰਾਉਣ 'ਤੇ ਮਾਲ ਵਿਭਾਗ ਦੇ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਗੱਲਬਾਤ ਕਰਦਿਆਂ ਬਾਲਦ ਕੋਠੀ ਦੇ ਪੁਲ ਹੇਠਾਂ ਇਕੱਠੇ ਹੋਏ ਗੰਦੇ ਪਾਣੀ ਦੀ ਨਿਕਾਸੀ ਦੇ ਵਿਸ਼ੇਸ਼ ਪ੍ਰਬੰਧ ਕਰਨ ਅਤੇ ਟੁੱਟੀ ਸੜਕ ਨੂੰ ਜਲਦੀ ਠੀਕ ਕਰਨ ਦਾ ਭਰੋਸਾ ਦਿਵਾਇਆ | ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸੰਦੀਪ ਰਿਸੀ, ਐੱਸ. ਡੀ. ਐੱਮ. ਮਨਜੀਤ ਕੌਰ, ਐੱਸ. ਡੀ. ਐੱਮ. ਸੰਗਰੂਰ ਚਰਨਜੋਤ ਸਿੰਘ ਬਾਲੀਆ, ਐੱਸ. ਡੀ. ਐੱਮ. ਸੁਨਾਮ ਪ੍ਰਮੋਦ ਸਿੰਗਲਾ, ਤਹਿਸੀਲਦਾਰ ਰਾਜਵਿੰਦਰ ਕੌਰ, ਨਾਇਬ ਤਹਿਸੀਲਦਾਰ ਇਕਬਾਲ ਸਿੰਘ, ਬਲਵਿੰਦਰ ਅੱਤਰੀ ਸੁਪਰਹੈਡ ਡੀ. ਸੀ. ਦਫ਼ਤਰ, ਅਸ਼ਵਨੀ ਕੁਮਾਰ ਕਾਰਜ ਸਾਧਕ ਅਫ਼ਸਰ ਭਵਾਨੀਗੜ੍ਹ ਅਤੇ ਰੋਹਿਤ ਕੁਮਾਰ ਰੀਡਰ ਐੱਸ. ਡੀ. ਐੱਮ. ਭਵਾਨੀਗੜ੍ਹ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ, ਗੁਰਵਿੰਦਰ ਸਿੰਘ ਸੱਗੂ, ਹਰਮਨਪ੍ਰੀਤ ਸਿੰਘ ਦੋਵੇਂ ਕੌਂਸਲਰ, ਬਲਦੇਵ ਸਿੰਘ ਆਲੋਅਰਖ਼, ਤੇਜਾ ਸਿੰਘ ਨੰਬਰਦਾਰ ਕਾਕੜਾ ਜ਼ਿਲ੍ਹਾ ਆਗੂ ਨੰਬਰਦਾਰ ਯੂਨੀਅਨ, ਮਾਲਵਿੰਦਰ ਸਿੰਘ ਨੰਬਰਦਾਰ ਦਿਆਲਪੁਰਾ, ਗੁਰਪ੍ਰੀਤ ਸਿੰਘ ਕੰਧੋਲਾ, ਗੁਰਮੀਤ ਸਿੰਘ ਮੰਤਰੀ ਭੱਟੀਵਾਲ ਕਲ੍ਹਾਂ, ਸੁਮਨਦੀਪ ਸਿੰਘ ਭੁੱਲਰ ਪਟਵਾਰੀ, ਜਗਨਿੰਦਰ ਸਿੰਘ ਪਟਵਾਰੀ, ਮਨਜੀਤ ਸਿੰਘ, ਹਰਪਾਲ ਸਿੰਘ ਮਨੀ, ਲਵਲੀਨ ਕੁਮਾਰ, ਜਸਪ੍ਰੀਤ ਸਿੰਘ ਰੀਡਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈ (ਇ:) ਠੇਕਾ ਮੁਲਾਜ਼ਮਾਂ ਵਲੋਂ ਗੇਟ ਰੈਲੀ ਅਗਲੀ ਖ਼ਬਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।