ਤਪਾ ਮੰਡੀ, 17 ਜੁਲਾਈ (ਪ੍ਰਵੀਨ ਗਰਗ)-ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬਾਬਾ ਸੁਖਾਨੰਦ ਕਾਂਵੜ ਸ਼ਿਵਰ ਸੇਵਾ ਸੰਘ ਦੇ ਨੁਮਾਇੰਦਿਆਂ ਵਲੋਂ ਇਕ ਮੀਟਿੰਗ ਕੀਤੀ ਗਈ | ਮੀਟਿੰਗ ਕਰਨ ਉਪਰੰਤ ਸੰਘ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਵਾਰ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਉਨ੍ਹਾਂ ਵਲੋਂ ਸ਼ਿਵਰ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮਹਿਤਾ ਕੱਟ ਨਜ਼ਦੀਕ ਸਥਿਤ ਦਯਾਵੰਤੀ ਬਿਰਧ ਆਸ਼ਰਮ 'ਚ (ਤਪਾ ਤੋਂ 400 ਮੀਟਰ ਪਹਿਲਾਂ) ਲਗਾਇਆ ਜਾ ਰਿਹਾ ਹੈ | ਜਿਸ ਦੀ ਸ਼ੁਰੂਆਤ 20 ਜੁਲਾਈ ਦਿਨ ਐਤਵਾਰ ਨੂੰ ਭਗਵਾਨ ਸ਼ਿਵ ਦਾ ਪੂਜਨ ਅਤੇ ਆਰਤੀ ਕਰਨ ਉਪਰੰਤ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸੰਘ ਵਲੋਂ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆਉਣ ਵਾਲੇ ਕਾਂਵੜੀਆਂ ਦੀ ਸੇਵਾ ਲਈ ਖਾਣ-ਪੀਣ, ਮੈਡੀਕਲ ਸਹੂਲਤ, ਰਹਿਣ ਦਾ ਪ੍ਰਬੰਧ ਅਤੇ ਹੋਰ ਸਾਰੀਆਂ ਸਹੂਲਤਾਂ 24 ਘੰਟੇ ਉਪਲਬਧ ਰਹਿਣਗੀਆਂ | ਇਸ ਤੋਂ ਇਲਾਵਾ 21 ਜੁਲਾਈ ਦਿਨ ਸੋਮਵਾਰ ਨੂੰ ਸ਼ਿਵ ਚੌਂਕੀ ਕਰਵਾਈ ਜਾਵੇਗੀ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਵਿਕਰਮ ਰਾਠੌੜ ਬਰਨਾਲੇ ਵਾਲੇ ਸ਼ਾਮ 7 ਵਜੇ ਸ਼ਿਵ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ ਅਤੇ 23 ਜੁਲਾਈ ਸ਼ਿਵਰਾਤਰੀ ਵਾਲੇ ਦਿਨ ਸ਼ਿਵਰ ਦੀ ਸਮਾਪਤੀ ਕੀਤੀ ਜਾਵੇਗੀ | ਇਸ ਮੌਕੇ ਡਾ: ਵਿਜੇ ਸ਼ਰਮਾ, ਟਿੰਕੂ ਮੋੜ, ਮੋਂਟੀ ਮਿੱਤਲ, ਦੀਪਕ ਗਰਗ, ਦੀਪੂ, ਰਾਕੇਸ਼ ਜੇਠੂਕੇ, ਭਿੰਦੀ ਸੁਨਾਮੀਆ, ਛੋਟਾ, ਨਿੰਦਰ ਸਿੰਘ, ਭਿੰਦਰ ਸਿੱਧੂ, ਕਰਨ ਗੁਪਤਾ, ਅੰਕੁ ਬਦਰਾ, ਰੋਕੀ ਬਦਰਾ, ਕਰਨ ਸੁਨਾਮੀਆਂ, ਈਸ਼ਵਰ ਗੋਇਲ, ਸੰਦੀਪ ਕੁਮਾਰ ਵਿੱਕੀ, ਪਿੰਕੀ ਮੌੜ, ਰਵੀ ਮੌੜ, ਮੇਲਾ ਕਾਲੀਆ, ਰਾਜੀ, ਜਗਨ ਸ਼ਰਮਾ, ਅਵਨੀਸ਼, ਮਨੀ, ਸ਼ੰਟੀ ਬਾਗੜੀਆ, ਨਾਨੂੰ ਮਾਰਵਾੜੀ, ਮਨੀਸ਼, ਭੂਸ਼ਣ, ਨਵੀਂ, ਰਿਤਿਕ, ਜੈਲਾ, ਅਭਿਜੋਤ, ਵਿਨੇ, ਨਿੱਕਾ, ਸ਼ਹਿਨਾਜ਼, ਲੱਭੂ, ਬੂਟਾ ਤੇ ਵਿਜੇ ਆਦਿ ਸਮੂਹ ਮੈਂਬਰ ਮੌਜੂਦ ਸਨ |