06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਈ. ਪੀ. ਐੱਫ. ਓ. ਦੇ ਅਧਿਕਾਰੀਆਂ ਵਲੋਂ ਸੈਮੀਨਾਰ

ਅਜੀਤ ਡੈਸਕ 18-07-2025
ਰੂੜੇਕੇ ਕਲਾਂ, 17 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਆਈ. ਓ. ਐੱਲ. ਕੈਮੀਕਲ ਉਦਯੋਗ ਫ਼ਤਿਹਗੜ੍ਹ ਛੰਨਾਂ ਵਿਖੇ ਸੰਸਥਾ ਪ੍ਰਬੰਧਕਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਮਚਾਰੀ ਭਵਿੱਖ ਨਿੱਧੀ ਸੰਸਥਾ ਦੇ ਸਹਾਇਕ ਕਮਿਸ਼ਨਰ ਸਿੱਧਾਰਥ ਅਤੇ ਇਨਫੋਰਸਮੈਂਟ ਅਫ਼ਸਰ ਦੀਪਕ ਸਿੰਗਲਾ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਈ. ਐੱਲ. ਆਈ. ਸਕੀਮ ਅਤੇ ਵਿਭਾਗ ਦੀਆਂ ਹੋਰ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ | ਸੈਮੀਨਾਰ ਦੌਰਾਨ ਸੰਸਥਾ ਦੇ ਕਰਮਚਾਰੀਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਸੈਮੀਨਾਰ ਦੌਰਾਨ ਹਾਜ਼ਰ ਉਦਯੋਗ ਦੇ ਕਾਮਿਆਂ ਤੇ ਅਧਿਕਾਰੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਰਮਚਾਰੀ ਭਵਿੱਖ ਨਿੱਧੀ ਸੰਸਥਾ ਦੇ ਸਹਾਇਕ ਕਮਿਸ਼ਨਰ ਸਿੱਧਾਰਥ ਅਤੇ ਇਨਫੋਰਸਮੈਂਟ ਅਫ਼ਸਰ ਦੀਪਕ ਸਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਈ. ਐੱਲ. ਆਈ. ਸਕੀਮ 1 ਅਗਸਤ ਤੋਂ ਸ਼ੁਰੂ ਹੋਵੇਗੀ | ਸਕੀਮ ਉਦਯੋਗਿਕ ਸੰਸਥਾਵਾਂ 'ਤੇ 4 ਸਾਲਾਂ ਲਈ ਅਤੇ ਹੋਰ ਇਮਪਲਾਇਰਾ ਉੱਤੇ 2 ਸਾਲਾਂ ਲਈ ਲਾਗੂ ਹੋਵੇਗੀ | ਇਹ ਸਕੀਮ ਲੱਖ ਰੁਪਏ ਮਹੀਨਾ ਤਨਖ਼ਾਹ ਪ੍ਰਾਪਤ ਕਰਨ ਵਾਲਿਆਂ 'ਤੇ ਵੀ ਲਾਗੂ ਹੋਵੇਗੀ | ਇਹ ਸਕੀਮ ਕਰਮਚਾਰੀਆਂ ਦੇ ਨਾਲ ਮੈਨੂਫੈਕਚਰ ਲਈ ਵੀ ਹੈ | ਇਸ ਤਹਿਤ ਨਿਰਮਾਤਾ ਅਧੀਨ ਕੰਮ ਕਰਨ ਵਾਲੇ ਮੁਲਾਜ਼ਮ ਜਿਨ੍ਹਾਂ ਦੀ ਤਨਖ਼ਾਹ 10 ਹਜ਼ਾਰ ਤੱਕ ਹੋਵੇਗੀ | ਉਨ੍ਹਾਂ ਦੇ ਮਾਲਕਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਇਮਪਲਾਇਰ ਨੂੰ ਦਿੱਤਾ ਜਾਵੇਗਾ | ਉਨ੍ਹਾਂ ਇਕੱਤਰ ਕਾਮਿਆਂ, ਕਰਮਚਾਰੀਆਂ ਤੇ ਉਦਯੋਗਪਤੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ | ਇਸ ਸਕੀਮ ਲਈ ਇਕ ਲੱਖ ਕਰੋੜ ਰੁਪਏ ਦਾ ਕੇਂਦਰੀ ਬਜਟ ਰੱਖਿਆ ਗਿਆ ਹੈ, ਜਿਸ ਤਹਿਤ 3.5 ਕਰੋੜ ਨੌਕਰੀਆਂ ਪੈਦਾ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ | ਇਸ ਮੌਕੇ ਉਦਯੋਗ ਦੇ ਡਾਇਰੈਕਟਰ ਕੇ. ਕੇ. ਰਾਣਾ, ਉਦਯੋਗ ਦੇ ਅਧਿਕਾਰੀ ਬਸੰਤ ਸਿੰਘ, ਸਹਾਇਕ ਜਰਨਲ ਮੈਨੇਜਰ ਗੁਰਪ੍ਰੀਤ ਸਿੰਘ ਖਹਿਰਾ ਤੇ ਪਿ੍ਤਪਾਲ ਰਿਖੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਸੁਖਾਨੰਦ ਕਾਂਵੜ ਸ਼ਿਵਰ ਸੇਵਾ ਸੰਘ ਵਲੋਂ ਮੀਟਿੰਗ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।