06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਟੱਲੇਵਾਲ ਵਿਖੇ ਗੰਦੇ ਪਾਣੀ ਦੀ ਬਦਬੂ ਨੇ ਵਿਦਿਆਰਥੀਆਂ ਤੇ ਰਾਹਗੀਰਾਂ ਦੇ ਨੱਕ 'ਚ ਕੀਤਾ ਦਮ

ਅਜੀਤ ਡੈਸਕ 18-07-2025
ਟੱਲੇਵਾਲ, 17 ਜੁਲਾਈ (ਸੋਨੀ ਚੀਮਾ)-ਸਰਕਾਰਾਂ ਆਮ ਲੋਕਾਂ ਨੂੰ ਮੁੱਢਲੀਆਂ ਸੁੱਖ ਸਹੂਲਤਾਂ ਮੁਹੱਈਆ ਕਰਾਉਣ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਹੀਆਂ ਹਨ, ਕਿਉਂਕਿ ਕਿਸੇ ਵੀ ਸਰਕਾਰੀ ਕੰਮਕਾਜ ਦੌਰਾਨ ਜਿੱਥੇ ਠੇਕੇਦਾਰਾਂ ਜਾਂ ਹੋਰ ਸਬੰਧਿਤ ਵਿਅਕਤੀਆਂ ਵਲੋਂ ਊਣਤਾਈਆਂ ਛੱਡ ਦਿੱਤੀਆਂ ਜਾਂਦੀਆਂ ਹਨ, ਪਰ ਸਰਕਾਰੀ ਗ਼ੌਰ ਨਾ ਹੋਣ ਕਾਰਨ ਉਕਤ ਸਮੱਸਿਆਵਾਂ ਲੋਕਾਂ ਲਈ ਨਾਸੂਰ ਬਣ ਜਾਂਦੀਆਂ ਹਨ | ਅਜਿਹਾ ਹੀ ਵਰਤਾਰਾ ਪਿਛਲੇ ਲੰਬੇ ਸਮੇਂ ਤੋਂ ਟੱਲੇਵਾਲ ਨੈਸ਼ਨਲ ਹਾਈਵੇ ਤੋਂ ਖੇਤਾਂ ਨੂੰ ਜਾਂਦੇ ਕੱਚੇ ਰਸਤੇ ਦੇ ਰਾਹਗੀਰ ਤੇ ਉੱਘੀ ਵਿੱਦਿਅਕ ਸੰਸਥਾ ਫਿਊਚਰ ਰੈਡੀ ਸਕੂਲ ਦੇ ਵਿਦਿਆਰਥੀ ਨਾਲ ਵਾਪਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਊਚਰ ਰੈਡੀ ਸਕੂਲ ਟੱਲੇਵਾਲ ਦੇ ਪਿ੍ੰਸੀਪਲ ਮਨਕੰਵਲ ਸਿੰਘ ਨੇ ਸਾਥੀਆਂ ਸਮੇਤ ਨਾਅਰੇਬਾਜ਼ੀ ਕਰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕੁੱਝ ਘਰਾਂ ਦਾ ਗੰਦਾ ਪਾਣੀ ਜਿਸ ਦਾ ਕੋਈ ਨਿਕਾਸ ਨਹੀਂ ਹੈ, ਨੂੰ ਨੈਸ਼ਨਲ ਹਾਈਵੇ ਦੇ ਖਤਾਨਾਂ ਵਿਚ ਪਾਇਆ ਜਾ ਰਿਹਾ ਸੀ ਤੇ ਉਕਤ ਸੜਕ ਦੇ ਖੜੇ ਗੰਦੇ ਪਾਣੀ ਕਾਰਨ ਜਿੱਥੇ ਰਾਹਗੀਰਾਂ ਨਾਲ ਹਾਦਸੇ ਵਾਪਰਨ ਲੱਗੇ ਸਨ, ਉੱਥੇ ਖੜ੍ਹਾ ਗੰਦਾ ਪਾਣੀ ਸੜਕ ਨੂੰ ਨੁਕਸਾਨ ਕਰ ਰਿਹਾ ਸੀ, ਪਰ ਹੁਣ ਉਕਤ ਨਿਵਾਸੀਆਂ ਵਲੋਂ ਆਪਣੇ ਪੱਧਰ 'ਤੇ ਕਿਸੇ ਵੀ ਵਿਭਾਗ ਵਲੋਂ ਮਨਜ਼ੂਰੀ ਲਏ ਬਿਨਾਂ ਜੇ.ਸੀ.ਬੀ ਨਾਲ ਕੱਚੇ ਰਸਤੇ 'ਤੇ ਸਕੂਲ ਤੱਕ ਵੱਡਾ ਖਾਲਾ ਪੱੁਟ ਦਿੱਤਾ ਹੈ, ਜਿਸ ਵਿਚ ਗੰਦਾ ਪਾਣੀ ਆ ਰਿਹਾ ਹੈ | ਉਨ੍ਹਾਂ ਦੱਸਿਆ ਬਰਸਾਤ ਦੇ ਮੌਸਮ ਵਿਚ ਜਿੱਥੇ ਕੱਚੇ ਰਸਤੇ 'ਤੇ ਛੱਪੜ ਲੱਗ ਚੱੁਕੇ ਹਨ, ੳੱੁਥੇ ਉਕਤ ਗੰਦੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਹੋ ਗਈ, ਜਿਸ ਨਾਲ ਬੱਚਿਆਂ ਨੂੰ ਬਿਮਾਰੀਆਂ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਇਸ ਸਬੰਧੀ ਜਦ ਪਿੰਡ ਦੇ ਸਰਪੰਚ ਡਾ: ਜਗਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਸਥਾਨ 'ਤੇ ਇਕ ਬਰਸਾਤੀ ਨਾਲਾ ਸੀ, ਜਿਸ 'ਤੇ ਨਾਜਾਇਜ਼ ਕਬਜ਼ੇ ਹੋ ਚੱੁਕੇ ਹਨ | ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੱੁਕੇ ਹਾਂ ਅਤੇ ਮੁੜ ਇਕ ਵਾਰ ਫਿਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਕੇ ਇਸ ਮਾਮਲੇ ਨੂੰ ਹੱਲ ਕਰਨ ਸਬੰਧੀ ਮੰਗ ਕੀਤੀ ਜਾਵੇਗੀ |
ਪਿਛਲੀ ਖ਼ਬਰ ਨਸ਼ੀਲਾ ਪਾਊਡਰ ਬਰਾਮਦ, ਮਾਮਲਾ ਦਰਜ ਅਗਲੀ ਖ਼ਬਰ ਚੋਰਾਂ ਵਲੋਂ ਟਰਾਂਸਫ਼ਾਰਮਰਾਂ ਦੀ ਭੰਨਤੋੜ ਤੇ ਤਾਰਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।