ਰੂੜੇਕੇ ਕਲਾਂ, 15 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਇਫ਼ਕੋ ਵਲੋਂ ਵਾਤਾਵਰਨ ਬਚਾਓ ਤਹਿਤ ਉਪ ਰਜਿਸਟਰਾਰ ਰੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਵਾਤਾਵਰਨ ਬਚਾਓ ਲਈ ਸਹਿਕਾਰੀ ਸਭਾ ਫ਼ਤਿਹਗੜ੍ਹ ਛੰਨਾ ਵਿਖੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਰੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਅਸੀਂ ਚੰਗੇ ਸ਼ੱੁਧ ਵਾਤਾਵਰਨ ਵਿਚ ਤੰਦਰੁਸਤ ਮਨੁੱਖਾ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਹਰੇਕ ਮਨੁੱਖ ਨੂੰ ਤਿੰਨ ਬੂਟੇ ਲਾਉਣੇ ਲਾਜ਼ਮੀ ਹਨ ਤੇ ਪਹਿਲਾ ਖੜੇ ਰੁੱਖਾਂ ਦੀ ਸੰਭਾਲ ਕਰਨ ਦਾ ਪ੍ਰਣ ਕਰਨਾ ਪਵੇਗਾ | ਫ਼ਸਲਾਂ ਵਿਚ ਕਿਸਾਨਾਂ ਵਲੋਂ ਅੰਨ੍ਹੇਵਾਹ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਦੀ ਕੀਤੀ ਜਾ ਰਹੀ ਵਰਤੋਂ ਰੋਕਣ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ | ਸੈਮੀਨਾਰ ਨੂੰ ਫ਼ੀਲਡ ਅਫ਼ਸਰ ਗੁਰਬੀਰ ਸਿੰਘ, ਬਲਕਰਨ ਸਿੰਘ, ਸਕੱਤਰ ਸਭਾ ਲਛਮਣ ਸਿੰਘ, ਸੇਲਜ਼ਮੈਨ ਜਗਤਾਰ ਸਿੰਘ ਬਦਰਾ ਵਲੋਂ ਵੀ ਸੰਬੋਧਨ ਕੀਤਾ ਗਿਆ | ਸਭਾ ਵਿਖੇ ਸੈਮੀਨਾਰ ਉਪਰੰਤ ਬੂਟੇ ਲਾ ਕੇ ਹਾਜ਼ਰ ਕਿਸਾਨਾਂ ਨੂੰ ਆਪਣੇ ਘਰਾਂ ਤੇ ਖੇਤਾਂ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ | ਇਫ਼ਕੋ ਪਿੰਡ ਦੇ ਕਿਸਾਨਾਂ ਨੂੰ 1000 ਨਿੰਮ ਦੇ ਬੂਟੇ ਮੁਫ਼ਤ ਵੰਡੇ ਗਏ | ਇਸ ਮੌਕੇ ਪਿੰਡ ਦੇ ਕਿਸਾਨ ਤੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |