15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਅਲੂਣਾ ਮਿਆਨਾ 'ਚ ਸੇਵਾਦਾਰਾਂ ਵਲੋਂ ਰਾਹਗੀਰਾਂ ਨੂੰ ਛਕਾਇਆ ਲੰਗਰ

ਅਜੀਤ ਡੈਸਕ 28-12-2025
ਈਸੜੂ, 27 ਦਸੰਬਰ (ਬਲਵਿੰਦਰ ਸਿੰਘ)-ਨੇੜਲੇ ਪਿੰਡ ਅਲੂਣਾ ਮਿਆਨਾ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਫ਼ਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਣ ਆਉਣ ਵਾਲੀ ਸੰਗਤ ਨੂੰ ਸੇਵਾਦਾਰਾਂ ਵੱਲੋਂ ਚਾਹ, ਬਰੈੱਡ ਅਤੇ ਪਕੌੜਿਆਂ ਦੇ ਲੰਗਰ ਛਕਾਉਣ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਰਾਹਗੀਰਾਂ ਨੂੰ ਲੰਗਰ ਛਕਾਉਣ ਤੇ ਬਰਤਨ ਸਾਫ਼ ਕਰਨ ਦੀਆਂ ਸੇਵਾਵਾਂ ਬਾਬਾ ਬੂਟਾ ਸਿੰਘ, ਸਰਪੰਚ ਸੁਰਜੀਤ ਸਿੰਘ, ਨਵਜੋਤ ਸਿੰਘ, ਜਗਤਾਰ ਸਿੰਘ, ਬੀਰਦਵਿੰਦਰ ਸਿੰਘ, ਪ੍ਰਧਾਨ ਅਜੀਤ ਸਿੰਘ, ਹਰਵਿੰਦਰ ਸਿੰਘ, ਜਸਵੀਰ ਸਿੰਘ ਜੱਸੀ, ਜੋਗਿੰਦਰ ਸਿੰਘ, ਜੈ ਸਿੰਘ, ਸੁਖਪ੍ਰੀਤ ਸਿੰਘ, ਪ੍ਰਗਟ ਸਿੰਘ, ਮਾ ਸੀਤਲ ਸਿੰਘ, ਅਜੇ ਪ੍ਰਤਾਪ ਸਿੰਘ, ਗੁਰਵਿੰਦਰ ਸਿੰਘ ਖ਼ਾਲਸਾ, ਹਰਦਿਆਲ ਸਿੰਘ, ਜਸ ਮਲਹਾਂਸ, ਜੱਗੀ ਹਲਵਾਈ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਨਿਭਾਈਆਂ ਗਈਆਂ |
ਪਿਛਲੀ ਖ਼ਬਰ ਸਿੱਖ ਵਕੀਲ ਨੇ ਕੈਨੇਡਾ ਦੀ ਅਦਾਲਤ ਦਾ ਕਾਨੂੰਨ ਬਦਲਵਾ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ-ਸ਼ਾਹਪੁਰ ਅਗਲੀ ਖ਼ਬਰ ਜੋੜ ਮੇਲ ਜਾਣ ਵਾਲੀ ਸੰਗਤ ਲਈ ਜੰਗਲਾਤ ਵਿਭਾਗ ਵਲੋਂ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।