25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਹੀਦੀ ਸਮਾਗਮ

ਅਜੀਤ ਡੈਸਕ 27-12-2025
ਅਹਿਮਦਗੜ•, 26 ਦਸੰਬਰ (ਸੁਖਜੀਤ ਸਿੰਘ ਖੇੜਾ)-ਮਾਇਆ ਦੇਵੀ ਗੋਇਲ ਪਬਲਿਕ ਸਕੂਲ, ਪੋਹੀੜ ਵਿਚ ਧਰਮ ਅਤੇ ਸੱਚਾਈ ਦੀ ਰੱਖਿਆ ਲਈ ਆਪਣਾ ਸਰਬੰਸ ਬਲਿਦਾਨ ਦੇਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਸ਼ਰਧਾ ਨਾਲ ਮਨਾਇਆ ਗਿਆ | ਜਮਾਤ 3 ਤੋਂ 5 ਤੱਕ ਦੇ ਵਿਦਿਆਰਥੀਆਂ ਲਈ ਇੰਟਰ-ਹਾਊਸ ਕਵਿਤਾ ਗਾਇਨ ਕਰਵਾਇਆ ਗਿਆ, ਜਿਸ ਵਿਚ ਚਾਰ ਸਾਹਿਬਜ਼ਾਦਿਆਂ ਸੰਬੰਧੀ ਨੰਨੇ•-ਮੁੰਨ•ੇ ਵਿਦਿਆਰਥੀਆਂ ਨੇ ਭਾਵਪੂਰਨ ਕਵਿਤਾਵਾਂ ਪੜ•ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਵੀਰਤਾ ਅਤੇ ਅਟੱਲ ਆਸਥਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ | ਸਕੂਲ ਦੀ ਅਧਿਆਪਕਾਂ ਸ਼੍ਰੀਮਤੀ ਕਿਰਨਦੀਪ ਕੌਰ ਨੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਬਲਿਦਾਨ ਬਾਰੇ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਅਤੇ ਵਿਦਿਆਰਥੀਆਂ ਨੂੰ ਵੀਰਤਾ, ਸੱਚਾਈ ਅਤੇ ਧਰਮ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਪਿ੍ੰਸੀਪਲ ਸ਼੍ਰੀਮਤੀ ਨਵਦੀਪ ਵਰਮਾ ਅਤੇ ਸੀ.ਈ.ਓ ਲਖਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਮਹਾਨ ਸ਼ਹੀਦਾਂ ਵਲੋਂ ਦਿਖਾਏ ਗਏ ਧਰਮ ਵਿਚ ਪ੍ਰਪੱਕ, ਹਿੰਮਤ ਅਤੇ ਨੇਕੀ ਦੇ ਮਾਰਗ 'ਤੇ ਤੁਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਵਲੋਂ ਰਾਹਗੀਰਾਂ ਲਈ ਚਾਹ ਅਤੇ ਰਸ ਦੇ ਲੰਗਰ ਦਾ ਆਯੋਜਨ ਕੀਤਾ ਗਿਆ | ਸਕੂਲ ਦੇ ਸੀਨੀਅਰ ਲੜਕਿਆਂ, ਹੈਲਪਰਾਂ ਅਤੇ ਡਰਾਈਵਰਾ ਨੇ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਲੰਗਰ ਦੀ ਸੇਵਾ ਵਿਚ ਸਰਗਰਮੀ ਨਾਲ ਭਾਗ ਲਿਆ |
ਪਿਛਲੀ ਖ਼ਬਰ ਸਰਵਰਪੁਰ ਵਿਖੇ ਜੋੜ ਮੇਲੇ ਨੂੰ ਜਾਣ ਵਾਲੀ ਸੰਗਤ ਲਈ ਤਿੰਨ ਦਿਨਾਂ ਲੰਗਰ ਲਗਾਇਆ ਅਗਲੀ ਖ਼ਬਰ ਹਾਈਵੇ 'ਤੇ ਖੜ੍ਹੇ ਟਰੱਕ ਨਾਲ ਮੋਟਰਸਾਈਕਲ ਦੀ ਟੱਕਰ, 1 ਨੌਜਵਾਨ ਦੀ ਮੌਤ, 2 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।