ਮਾਛੀਵਾੜਾ ਸਾਹਿਬ, 9 ਦਸੰਬਰ (ਮਨੋਜ ਕੁਮਾਰ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਆਪ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਦੀ ਚੋਣ ਮੁਹਿੰਮ ਉਸ ਸਮੇਂ ਕਾਫੀ ਉਤਸ਼ਾਹਿਤ ਨਜ਼ਰ ਆਈ | ਜਦੋਂ ਪਿੰਡ ਮੰਡ ਸ਼ੇਰੀਆਂ ਤੇ ਧਨੂੰਰ ਦੇ ਲੋਕਾਂ ਨੇ ਆਪ ਉਮੀਦਵਾਰ ਦਾ ਇਨ੍ਹਾਂ ਪਿੰਡਾਂ ਵਿਚ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕਰਦਿਆਂ ਯਕੀਨ ਦਿਵਾਇਆ ਕਿ ਇਕ-ਇਕ ਵੋਟ ਆਪ ਦੇ ਹੱਕ ਵਿਚ ਭੁਗਤੇਗੀ | ਹਾਲਾਂਕਿ ਜਿੱਤ ਕਿਸ ਦੀ ਹੁੰਦੀ ਹੈ ਇਹ ਤਾਂ 17 ਦਸੰਬਰ ਨੂੰ ਹੀ ਪਤਾ ਲੱਗੇਗਾ ਪਰ ਸਮਰਥਕਾਂ ਦਾ ਉਤਸ਼ਾਹ ਭੁਪਿੰਦਰ ਸਿੰਘ ਰਾਠੌਰ ਦੇ ਕਾਫ਼ਲੇ ਨੂੰ ਜ਼ਰੂਰ ਮਜ਼ਬੂਤ ਕਰ ਰਿਹਾ ਹੈ | ਇਸ ਮੌਕੇ ਇਕੱਤਰ ਪਤਵੰਤਿਆਂ ਵਿਚ ਸਰਪੰਚ ਨਵਜੋਤ ਕੌਰ, ਕਰਨੈਲ ਸੰਘ, ਤਰਸੇਮ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ, ਮੁਲਖ ਰਾਜ, ਸ਼ਮਸ਼ੇਰ ਸਿੰਘ, ਗੁਲਜ਼ਾਰ ਸਿੰਘ, ਭਜਨ ਸਿੰਘ, ਮਨਵੀਰ ਸਿੰਘ, ਗੁਲਜ਼ਾਰ ਸਿੰਘ ਸਰਪੰਚ, ਦਲਬੀਰ ਸਿੰਘ, ਧਰਮ ਸਿੰਘ, ਸੋਨੂੰ ਸਿੰਘ, ਗੁਰਪ੍ਰੀਤ ਸਿੰਘ, ਦਲਬੀਰ ਸਿੰਘ, ਧਰਮਿੰਦਰ ਸਿੰਘ ਤੇ ਜਸਕਰਨ ਸਿੰਘ ਤੋ ਇਲਾਵਾ ਹੋਰ ਪਿੰਡ ਵਾਸੀ ਵੀ ਮੌਜੂਦ ਸਨ |