14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਦਾ ਸਾਲਾਨਾ ਖੇਡ ਮਹਾਂਉਤਸਵ ਸਮਾਪਤ

ਅਜੀਤ ਡੈਸਕ 08-12-2025
ਸਮਰਾਲਾ, 7 ਦਸੰਬਰ (ਗੋਪਾਲ ਸੋਫਤ)-ਸਥਾਨਕ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ, ਸਕੂਲ ਦੇ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ ਦੀ ਅਗਵਾਈ ਹੇਠ 18ਵਾਂ ਦੋ ਦਿਨਾਂ ਸਾਲਾਨਾ ਖੇਡ ਮਹਾਂਉਤਸਵ ਮਨਾਇਆ ਗਿਆ¢ ਜਿਸ ਵਿਚ ਨਰਸਰੀ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ¢ ਇਸ ਮਹਾਂਉਤਸਵ ਦੇ ਪਹਿਲੇ ਤੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਕ੍ਰਮਵਾਰ ਸੁਰਜੀਤ ਸਿੰਘ (ਰਾਸ਼ਟਰੀ ਹਾਕੀ ਖਿਡਾਰੀ), ਬਿਮਲ ਜਸ (ਏਸ਼ੀਅਨ ਮੈਡਲਿਸਟ), ਦਲਜੀਤ ਸਿੰਘ (ਟਰੱਸਟੀ ਮੈਂਬਰ) ਅਤੇ ਇੰਦਰਜੀਤ ਕੌਰ (ਰਿਟਾਇਰਡ ਪ੍ਰੋਫੈਸਰ, ਸਰਕਾਰੀ ਕਾਲਜ) ਨੇ ਹਾਜ਼ਰੀ ਭਰੀ¢ ਇਸ ਤੋਂ ਇਲਾਵਾ ਸਕੂਲ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪੈ੍ਰਜ਼ੀਡੈਂਟ ਅਨਿਲ ਕੁਮਾਰ ਵਰਮਾ ਅਤੇ ਮੈਨੇਜਰ ਰਮਨਦੀਪ ਸਿੰਘ ਦੀ ਵਿਸ਼ੇਸ਼ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਬਣਾਇਆ ਹੋਇਆ ਸੀ ¢ ਇਸ ਤੋਂ ਬਾਅਦ ਮੁੱਖ ਮਹਿਮਾਨਾਂ ਨੇ ਸ਼ਮ੍ਹਾ ਰੌਸ਼ਨ ਕਰ ਕੇ ਝੰਡਾ ਲਹਿਰਾਉਣ ਉਪਰੰਤ ਆਸਮਾਨ ਵਿਚ ਗੁਬਾਰੇ ਅਤੇ ਕਬੂਤਰ ਉਡਾ ਕੇ ਸਮਾਰੋਹ ਦਾ ਉਦਘਾਟਨ ਕੀਤਾ ¢ ਵੈੱਲਕਮ ਗੀਤ ਤੋਂ ਬਾਅਦ ਸ਼ਾਨਦਾਰ ਗਤਕਾ ਪ੍ਰਦਰਸ਼ਨ ਨੇ ਮਾਹੌਲ ਨੂੰ ਬਹੁਤ ਹੀ ਦਿਲਚਸਪ ਬਣਾ ਦਿੱਤਾ¢ ਸ਼ਾਸਤਰੀ ਨਾਚ ਨੇ ਸਭ ਨੂੰ ਮੋਹ ਲਿਆ | ਜਦਕਿ ਭੰਗੜੇ ਦੇ ਜੋਸ਼ ਨੇ ਸਾਰਿਆਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ¢ ਬੱਚਿਆਂ ਦੀਆਂ ਵੱਖ-ਵੱਖ ਵੰਨਗੀਆਂ ਨੇ ਪੂਰੇ ਸਮਾਰੋਹ ਨੂੰ ਰੰਗਾਂ ਅਤੇ ਖ਼ੁਸ਼ੀਆਂ ਨਾਲ ਭਰ ਦਿੱਤਾ ¢ ਮੁੱਖ ਮਹਿਮਾਨਾਂ ਨੇ ਚੇਅਰਪਰਸਨ, ਪੈ੍ਰਜ਼ੀਡੈਂਟ, ਮੈਨੇਜਰ ਅਤੇ ਪਿ੍ੰਸੀਪਲ ਨਾਲ ਮਿਲ ਕੇ ਜੇਤੂ ਵਿਦਿਆਰਥੀਆਂ ਨੂੰ ਮੈਡਲ, ਟਰਾਫ਼ੀਆਂ ਅਤੇ ਸਰਟੀਫਿਕੇਟ ਦਿੱਤੇ ¢ ਸਮਾਗਮ ਵਿਚ ਰਿਚਾ ਸ਼ਰਮਾ, ਨੀਲਮ ਵਰਮਾ, ਗੁਰਪ੍ਰੀਤ ਕੌਰ, ਪ੍ਰਕਾਸ਼ ਕੌਰ, ਪਰਮਜੀਤ ਕੌਰ ਕੰਗ ਅਤੇ ਲਖਵੰਤ ਕੌਰ ਆਦਿ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ ¢
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਵਿਖੇ ਬੇਬੀ ਸ਼ੋਅ 'ਦ ਸਪਾਟ ਲਾਈਟ' ਸੰਬੰਧੀ ਸਮਾਗਮ ਅਗਲੀ ਖ਼ਬਰ ਜੰਗਲ ਜ਼ੋਨ 'ਚ ਬਲਾਕ ਸੰਮਤੀ ਬਲਜੀਤ ਸਿੰਘ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਭੁਪਿੰਦਰ ਸਿੰਘ ਨੇ ਭਖਾਈ ਆਪਣੀ ਚੋਣ ਮੁਹਿੰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।