14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜੰਗਲ ਜ਼ੋਨ 'ਚ ਬਲਾਕ ਸੰਮਤੀ ਬਲਜੀਤ ਸਿੰਘ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਭੁਪਿੰਦਰ ਸਿੰਘ ਨੇ ਭਖਾਈ ਆਪਣੀ ਚੋਣ ਮੁਹਿੰਮ <br/>

ਅਜੀਤ ਡੈਸਕ 08-12-2025
ਘਰੋਟਾ, 7 ਦਸੰਬਰ (ਸੰਜੀਵ ਗੁਪਤਾ)- ਜੰਗਲ ਭਵਾਨੀ ਜ਼ੋਨ ਤੋਂ ਬਲਾਕ ਪ੍ਰਧਾਨ ਤੇ 'ਆਪ' ਦੇ ਉਮੀਦਵਾਰ ਬਲਜੀਤ ਸਿੰਘ ਨੇ ਚੋਣ ਪ੍ਰਚਾਰ ਨੂੰ ਤੀਬਰਤਾ ਨਾਲ ਅੱਗੇ ਵਧਾਉਂਦੇ ਹੋਏ ਆਪਣੇ ਜ਼ੋਨ ਦੇ ਸਾਰੇ ਮੁੱਖ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਭੁਪਿੰਦਰ ਸਿੰਘ ਮੁੰਨਾ ਵੀ ਸਨ | ਦੌਰੇ ਦੌਰਾਨ ਭੁਪਿੰਦਰ ਸਿੰਘ ਮੁੰਨਾ ਤੇ ਬਲਜੀਤ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਇਲਾਕਾ ਵਾਸੀ ਉਨ੍ਹਾਂ ਨੂੰ ਆਪਣਾ ਅਸੀਸ ਦੇ ਕੇ ਵਿਜੇਤਾ ਬਣਾਉਂਦੇ ਹਨ ਤਾਂ ਉਹ ਹਰ ਪਿੰਡ ਦੀ ਲੋੜ ਅਨੁਸਾਰ ਵਿਕਾਸ ਯੋਜਨਾਵਾਂ ਨੂੰ ਤੁਰੰਤ ਲਾਗੂ ਕਰਨਗੇ | ਉਨ੍ਹਾਂ ਨੇ ਦਾਅਵਾ ਕੀਤਾ ਕਿ ਜ਼ੋਨ ਦੇ ਕਈ ਕੰਮ ਸਾਲਾਂ ਤੋਂ ਅਟਕੇ ਪਏ ਹਨ, ਚਾਹੇ ਉਹ ਸੜਕਾਂ ਦੀ ਮੁਰੰਮਤ ਹੋਵੇ, ਪਾਣੀ ਦੀ ਸੁਵਿਧਾ, ਸਫ਼ਾਈ ਪ੍ਰਣਾਲੀ ਜਾਂ ਨੌਜਵਾਨਾਂ ਲਈ ਖੇਡ ਸਹੂਲਤਾਂ ਇਹ ਸਾਰੇ ਕੰਮ ਉਹ ਪ੍ਰਾਥਮਿਕਤਾ ਨਾਲ ਕਰਵਾਉਣਗੇ | ਉਨ੍ਹਾਂ ਕਿਹਾ ਕਿ ਉਹ ਸਿਆਸਤ ਨੂੰ ਸੇਵਾ ਸਮਝਦੇ ਹਨ ਤੇ ਹਮੇਸ਼ਾ ਲੋਕਾਂ ਦੇ ਹਿਤਾਂ ਨੂੰ ਪਹਿਲ ਦਿੰਦੇ ਹਨ | ਮੇਰਾ ਮੁੱਖ ਟੀਚਾ ਜੰਗਲ ਜ਼ੋਨ ਦਾ ਸਮੁੱਚਾ ਵਿਕਾਸ ਕਰਨਾ ਹੈ ਤਾਂ ਜੋ ਹਰ ਪਿੰਡ ਪ੍ਰਗਤੀ ਤੇ ਸੁਵਿਧਾਵਾਂ ਵਿਚ ਹੋਰ ਅੱਗੇ ਵਧੇ |

ਪਿਛਲੀ ਖ਼ਬਰ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਦਾ ਸਾਲਾਨਾ ਖੇਡ ਮਹਾਂਉਤਸਵ ਸਮਾਪਤ ਅਗਲੀ ਖ਼ਬਰ ਅਵੰਤਿਕਾ ਕਲਰਿੰਗ ਪ੍ਰਤੀਯੋਗਤਾ ਵਿਚ ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਦੇ ਵਿਦਿਆਰਥੀਆਂ ਦੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।