09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਖੰਨਾ ਬਲਾਕ ਸੰਮਤੀ ਦੀਆਂ 16 ਸੀਟਾਂ ਲਈ 49 ਉਮੀਦਵਾਰ ਮੈਦਾਨ ਵਿਚ

ਅਜੀਤ ਡੈਸਕ 08-12-2025

ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਭਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੇ ਆਖ਼ਰੀ ਦਿਨ ਅੱਜ ਖੰਨਾ ਵਿਚ ਕਾਗ਼ਜ਼ ਨਾਮਜ਼ਦਗੀ ਦਾਖਲ ਕਰਨ ਵਾਲੇ 71 ਉਮੀਦਵਾਰਾਂ ਵਿਚੋਂ 2 ਦੇ ਕਾਗ਼ਜ਼ ਰੱਦ ਕਰਨ ਉਪਰੰਤ 20 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲੈ ਲਏ, ਜਿਸ ਕਰ ਕੇ 16 ਸੀਟਾਂ ਲਈ 49 ਉਮੀਦਵਾਰ ਮੈਦਾਨ ਵਿਚ ਰਹਿ ਗਏ | ਇਸ ਵੇਲੇ ਮੁੱਖ ਮੁਕਾਬਲਾ ਕਾਂਗਰਸ, ਅਕਾਲੀ ਦਲ ਅਤੇ ਆਪ ਵਿਚਕਾਰ ਹੈ | ਜਿਨ੍ਹਾਂ ਨੇ ਸਾਰੀਆਂ 16-16 ਸੀਟਾਂ ਤੇ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ | ਜਦੋਂ ਕਿ ਇਕ ਉਮੀਦਵਾਰ ਬਸਪਾ ਦਾ ਹੈ | ਇਸ ਦਰਮਿਆਨ ਅੱਜ ਹਰ ਪਾਰਟੀ ਵੱਲੋਂ ਆਪਣੀ ਚੋਣ ਮੁਹਿੰਮ ਤੇਜ ਕਰ ਦਿੱਤੀ ਗਈ ਹੈ | ਖੰਨਾ ਵਿੱਚ ਵੀ ਕਾਂਗਰਸ ਵਲੋਂ ਆਪਣਾ ਚੋਣ ਦਫ਼ਤਰ ਖੋਲ੍ਹ ਦਿੱਤਾ | ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਲੋਂ ਇਸ ਦਫ਼ਤਰ ਦਾ ਉਦਘਾਟਨ ਕੀਤਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਸਖਤ ਇਲਜ਼ਾਮ ਲਗਾਏ ਤੇ ਕਿਹਾ ਕਿ ਇਹ ਸਰਕਾਰ ਹਰ ਮੋਰਚੇ ਤੇ ਫ਼ੇਲ੍ਹ ਹੋ ਚੁੱਕੀ ਹੈ | ਕਾਂਗਰਸੀ ਆਗੂਆਂ ਵੱਲੋਂ ਸੱਤਾ-ਧਿਰ ਤੇ ਧੱਕੇਸ਼ਾਹੀ ਦੇ ਦੋਸ਼ ਵੀ ਲਗਾਏ ਗਏ ਹਨ | ਕੋਟਲੀ ਨੇ ਕਿਹਾ ਕਿ ਜੇ ਸਾਡੇ ਦੋਸ਼ ਗ਼ਲਤ ਸਾਬਤ ਹੋਣ ਤਾਂ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ |

ਪਿਛਲੀ ਖ਼ਬਰ ਤਨਖ਼ਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਅਧਿਆਪਕ ਵਰਗ ਪ੍ਰੇਸ਼ਾਨ-ਢਿੱਲੋਂ ਅਗਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਅਸਲ੍ਹੇ ਜਮ੍ਹਾਂ ਕਰਵਾਉਣ ਜ਼ਰੂਰੀ-ਏ. ਸੀ. ਪੀ. ਹਰਜਿੰਦਰ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।