09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਚੋਣਾਂ ਦੇ ਮੱਦੇਨਜ਼ਰ ਅਸਲ੍ਹੇ ਜਮ੍ਹਾਂ ਕਰਵਾਉਣ ਜ਼ਰੂਰੀ-ਏ. ਸੀ. ਪੀ. ਹਰਜਿੰਦਰ ਸਿੰਘ ਗਿੱਲ

ਅਜੀਤ ਡੈਸਕ 08-12-2025
ਡੇਹਲੋਂ, 7 ਦਸੰਬਰ (ਅੰਮਿ੍ਤਪਾਲ ਸਿੰਘ ਕੈਲੈ)-ਹਲਕਾ ਗਿੱਲ ਏ. ਸੀ. ਪੀ. ਹਰਜਿੰਦਰ ਸਿੰਘ ਗਿੱਲ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੇ ਮੱਦੇਨਜ਼ਰ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਦੋ ਦਿਨਾਂ ਦੇ ਅੰਦਰ-ਅੰਦਰ ਆਪਣੇ ਅਸਲੇ ਜਮਾਂ ਕਰਵਾਉਣ ਤਾਂ ਕਿ ਚੋਣ ਪ੍ਰਕਿ੍ਆ ਅਮਨ ਸਾਂਤੀ ਨਾਲ ਨੇਪਰੇ ਚੜ ਸਕੇ¢ਉਨ੍ਹਾਂ ਥਾਣਾ ਡੇਹਲੋਂ, ਸਾਹਨੇਵਾਲ, ਸਦਰ ਤੇ ਦੁੱਗਰੀ ਅਧੀਨ ਪੈਂਦੇ ਇਲਾਕਿਆਂ ਅੰਦਰ ਵੱਸਦੇ ਸਮੂਹ ਅਸਲਾ ਧਾਰਕਾਂ ਨੂੰ ਆਪੋ ਆਪਣੇ ਹਰ ਪ੍ਰਕਾਰ ਦੇ ਅਸਲੇ ਜਮਾਂ ਕਰਵਾਉਣ ਦੀ ਅਪੀਲ ਕਰਦਿਆਂ ਸਮੂਹ ਥਾਣਿਆਂ ਦੇ ਇੰਚਾਰਜਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਥਾਣਿਆਂ ਅਧੀਨ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਅਸਲਾ ਜਮਾਂ ਕਰਵਾਉਣ ਹਿਤ ਜਾਗਰੂਕ ਕਰਨ ਤਾਂ ਕਿ ਸੀਨੀਅਰ ਪੁਲਿਸ ਅਫ਼ਸਰਾਂ ਦੇ ਹੁਕਮਾਂ ਦੀ ਪਾਲਣਾ ਹੋ ਸਕੇ¢ਏ.ਸੀ.ਪੀ ਗਿੱਲ ਨੇ ਇਹ ਵੀ ਕਿਹਾ ਕਿ ਜਿਹੜਾ ਅਸਲਾ ਧਾਰਕ ਆਪਣੇ ਅਸਲੇ ਜਮਾਂ ਨਹੀ ਕਰਵਾਏਗਾ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ¢
ਪਿਛਲੀ ਖ਼ਬਰ ਖੰਨਾ ਬਲਾਕ ਸੰਮਤੀ ਦੀਆਂ 16 ਸੀਟਾਂ ਲਈ 49 ਉਮੀਦਵਾਰ ਮੈਦਾਨ ਵਿਚ ਅਗਲੀ ਖ਼ਬਰ ਸਾਬਕਾ ਵਿਧਾਇਕ ਬੈਂਸ ਵਲੋਂ ਕਾਂਗਰਸ ਉਮੀਦਵਾਰ ਦੀਪਕ ਗੋਇਲ ਦੇ ਹੱਕ ਵਿਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।