09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਲੈਂਟਰ ਢਾਹੁੰਦੇ ਸਮੇਂ ਹੇਠਾਂ ਦੱਬਣ ਨਾਲ ਮਜ਼ਦੂਰ ਦੀ ਹੋਈ ਮੌਤ

ਅਜੀਤ ਡੈਸਕ 08-12-2025
ਦੋਰਾਹਾ, 7 ਦਸੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਦੇ ਨਾਲ ਲੱਗਦੇ ਪਿੰਡ ਅੜੈ੍ਹਚਾਂ ਵਿੱਚ ਇੱਕ ਘਰ ਦਾ ਲੈਂਟਰ ਢਾਹੁੰਦੇ ਸਮੇਂ ਅਚਾਨਕ ਲੈਂਟਰ ਮਜ਼ਦੂਰ ਉੱਤੇ ਡਿਗ ਪਿਆ, ਜਿਸ ਨਾਲ ਉਸਦੀ ਮੌਤ ਹੋ ਗਈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਜ਼ਦੂਰ ਨੀਤੀ ਰਾਜ ਉਮਰ ਲਗਭਗ 40 ਸਾਲ ਨਿਵਾਸੀ ਜੈਪੁਰਾ ਰੋਡ, ਦੋਰਾਹਾ ਨੇੜਲੇ ਪਿੰਡ ਅੜੈਚਾਂ ਵਿੱਚ ਕੰਮ ਕਰ ਰਿਹਾ ਸੀ | ਸ਼ਾਮ ਨੂੰ ਲੈਂਟਰ ਢਾਹੁੰਦੇ ਸਮੇਂ, ਲੈਂਟਰ ਅਚਾਨਕ ਉਸ ਉੱਤੇ ਡਿਗ ਪਿਆ, ਜਿਸ ਨਾਲ ਉਸਦੀ ਮੌਤ ਹੋ ਗਈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਦੋਰਾਹਾ ਪੁਲਿਸ ਮੌਕੇ 'ਤੇ ਪਹੁੰਚੀ, ਮਜ਼ਦੂਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰੱਖ ਦਿੱਤਾ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਬੈਂਸ ਵਲੋਂ ਕਾਂਗਰਸ ਉਮੀਦਵਾਰ ਦੀਪਕ ਗੋਇਲ ਦੇ ਹੱਕ ਵਿਚ ਚੋਣ ਪ੍ਰਚਾਰ ਅਗਲੀ ਖ਼ਬਰ ਐਸ. ਕੇ. ਐਮ. ਪੰਜਾਬ ਵਲੋਂ ਐਕਸੀਅਨਾਂ ਦੇ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।