09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਐਸ. ਕੇ. ਐਮ. ਪੰਜਾਬ ਵਲੋਂ ਐਕਸੀਅਨਾਂ ਦੇ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਅੱਜ

ਅਜੀਤ ਡੈਸਕ 08-12-2025
ਜੌੜੇਪੁਲ ਜਰਗ, 7 ਦਸੰਬਰ (ਪਾਲਾ ਰਾਜੇਵਾਲੀਆ)-ਸੰਯੁਕਤ ਕਿਸਾਨ ਮੋਰਚਾ (ਐਸ. ਕੇ. ਐਮ.) ਵਲੋਂ ਸਮਾਰਟ ਮੀਟਰ ਲਗਾਉਣ ਵਿਰੁੱਧ 8 ਦਸੰਬਰ ਨੂੰ ਰੋਸ ਮੁਜ਼ਾਹਰੇ ਕੀਤੇ ਜਾਣਗੇ | ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਅੰਮਿ੍ਤ ਸਿੰਘ ਬੈਨੀਪਾਲ ਬਲਾਕ ਪ੍ਰਧਾਨ ਨੰਬਰਦਾਰ ਬੇਅੰਤ ਸਿੰਘ ਤੁਰਮਰੀ ਨੇ ਦੱਸਿਆ ਕਿ ਕਿਸਾਨ ਆਗੂਆਂ ਨੇ ਬਿਜਲੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮਾਰਟ ਮੀਟ ਲਗਾਉਣ ਤੋਂ ਪਹਿਲਾਂ ਹੀ ਸਖਤ ਤਾੜਨਾ ਕੀਤੀ ਸੀ ਕਿ ਸਮਾਰਟ ਮੀਟਰ ਨਾ ਲਗਾਏ ਜਾਣ ਪ੍ਰੰਤੂ ਫਿਰ ਵੀ ਕਈ ਘਰਾਂ 'ਚ ਪਿੰਡ ਰਾਜੇਵਾਲ ਵਿਖੇ ਸਮਾਰਟ ਮੀਟਰ ਚੋਰੀ ਚੋਰੀ ਲਗਾਏ ਗਏ | ਜਿਸ ਦੇ ਵਿਰੋਧ ਵਜੋਂ ਐਸ. ਕੇ. ਐਮ. ਪੰਜਾਬ ਵਲੋਂ ਅੱਜ ਐਕਸੀਅਨ ਪੰਜਾਬ ਪੰਜਾਬ ਬਿਜਲੀ ਬੋਰਡ ਦੇ ਦਫ਼ਤਰਾਂ ਅੱਗੇ ਧਰਨੇ ਲਗਾਏ ਜਾਣਗੇ |
ਪਿਛਲੀ ਖ਼ਬਰ ਲੈਂਟਰ ਢਾਹੁੰਦੇ ਸਮੇਂ ਹੇਠਾਂ ਦੱਬਣ ਨਾਲ ਮਜ਼ਦੂਰ ਦੀ ਹੋਈ ਮੌਤ ਅਗਲੀ ਖ਼ਬਰ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਫ਼ਤਵਾ ਦੇਣਗੇ- ਉਮੀਦਵਾਰ ਹਰਨੇਕ ਸਿੰਘ ਰੁਪਾਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।