03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਇਕੋਲਾਹਾ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਨਾਬੀ (ਮੋਹਾਲੀ) ਦਾ ਦੌਰਾ

ਅਜੀਤ ਡੈਸਕ 07-12-2025
ਖੰਨਾ, 6 ਦਸੰਬਰ (ਹਰਜਿੰਦਰ ਸਿੰਘ ਲਾਲ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ. ਸ. ਸ. ਸਕੂਲ ਇਕੋਲਾਹਾ ਦੇ ਸਾਇੰਸ ਗਰੁੱਪ ਦੇ 35 ਵਿਦਿਆਰਥੀਆਂ ਨੇ ਮੋਹਾਲੀ ਦੇ ਸੈਕਟਰ 81 ਵਿਖੇ ਸਥਿਤ ਕੇਂਦਰ ਸਰਕਾਰ ਦੇ ਅਦਾਰੇ ਨਾਬੀ (ਨੈਸ਼ਨਲ ਐਗਰੀ - ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ) ਦਾ ਇਕ ਰੋਜ਼ਾ ਦੌਰਾ ਕੀਤਾ | ਜਿਸ ਦੌਰਾਨ ਵਿਦਿਆਰਥੀਆਂ ਨੇ ਖੇਤੀਬਾੜੀ ਦੇ ਖੇਤਰ ਵਿਚ ਹੋ ਰਹੇ ਨਵੀਨੀਕਰਨ ਅਤੇ ਉੱਚ ਟੈਕਨਾਲੋਜੀ ਸੰਬੰਧੀ ਭਰਪੂਰ ਜਾਣਕਾਰੀ ਹਾਸਿਲ ਕੀਤੀ | ਕਣਕ, ਚਾਵਲ ਅਤੇ ਕੇਲੇ ਦੀ ਕਾਸ਼ਤਕਾਰੀ ਵਿੱਚ ਨਵੀਆਂ ਉਪਲਬਧੀਆਂ ਤੋਂ ਇਲਾਵਾ ਵਿਦਿਆਰਥੀਆਂ ਨੇ ਟਿਸ਼ੂ ਕਲਚਰ ਅਤੇ ਅਰੈਬੀਡੋਪਸਿਸ ਪੌਦਿਆਂ ਦੇ ਅਧਿਐਨ ਸੰਬੰਧੀ ਵੀ ਵਡਮੁੱਲੀ ਜਾਣਕਾਰੀ ਹਾਸਿਲ ਕੀਤੀ | ਇਸ ਇੱਕ ਰੋਜ਼ਾ ਵਿੱਦਿਅਕ ਦੌਰੇ ਸਮੇਂ ਸੰਸਥਾ ਦੇ ਬਾਇਓ ਲੈਕ. ਰਮਨਦੀਪ ਕੌਰ, ਮੈਥ ਮਿਸਟਰੈੱਸ ਸ਼ਿਵਾਨੀ ਵਰਮਾ ਅਤੇ ਸਟੇਟ ਐਵਾਰਡੀ ਸਾਇੰਸ ਮਾਸਟਰ ਧਰਮਿੰਦਰ ਸਿੰਘ ਨੇ ਦੌਰੇ ਨੂੰ ਅਨੁਸ਼ਾਸਨ ਭਰਪੂਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ |
ਪਿਛਲੀ ਖ਼ਬਰ -ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025- ਨਾਮਜ਼ਦਗੀਆਂ ਦੇ ਵਾਪਸ ਲੈਣ ਵਾਲੇ ਦਿਨ ਪਟਿਆਲਾ ਜ਼ਿਲ੍ਹੇ ਵਿਖੇ ਕੁ... ਅਗਲੀ ਖ਼ਬਰ ਡਾ. ਅਮਰ ਸਿੰਘ ਵਲੋਂ ਲਗਵਾਈ ਸੋਲਰ ਸਟਰੀਟ ਲਾਈਟ ਦਾ ਚਹਿਲ ਤੇ ਸ਼ੇਰੀ ਨੇ ਕੀਤਾ ਰਸਮੀ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।