03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025- ਨਾਮਜ਼ਦਗੀਆਂ ਦੇ ਵਾਪਸ ਲੈਣ ਵਾਲੇ ਦਿਨ ਪਟਿਆਲਾ ਜ਼ਿਲ੍ਹੇ ਵਿਖੇ ਕੁਲ 734 ਉਮੀਦਵਾਰ ਚੋਣ ਮੈਦਾਨ 'ਚ ਰਹੇ, ਚੋਣ ਨਿਸ਼ਾਨ ਅਲਾਟ

ਅਜੀਤ ਡੈਸਕ 07-12-2025
ਪਟਿਆਲਾ, 6 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪਟਿਆਲਾ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ 10 ਬਲਾਕ ਸੰਮਤੀਆਂ ਦੇ 184 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਆਖ਼ਰੀ ਦਿਨ ਕੁਲ 154 ਨਾਮਜ਼ਦਗੀਆਂ ਵਾਪਸ ਹੋਈਆਂ ਹਨ |
ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 30 ਨਾਮਜ਼ਦਗੀਆਂ ਵਾਪਸ ਲਏ ਜਾਣ ਨਾਲ ਹੁਣ 113 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ | ਬਲਾਕ ਸੰਮਤੀ ਚੋਣਾਂ ਲਈ ਕੁਲ 124 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ ਅਤੇ ਹੁਣ ਕੁਲ 621 ਉਮੀਦਵਾਰ ਚੋਣ ਮੈਦਾਨ 'ਚ ਬਾਕੀ ਰਹਿ ਗਏ ਹਨ | ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ | ਏ.ਡੀ.ਸੀ. ਨੇ ਦੱਸਿਆ ਕਿ ਬਲਾਕ ਸੰਮਤੀ ਭੁੱਨਰਹੇੜੀ ਲਈ 3 ਨਾਮਜ਼ਦਗੀਆਂ ਵਾਪਸ ਹੋਈਆਂ ਹਨ ਤੇ ਇੱਥੇ ਕੁਲ 33 ਉਮੀਦਵਾਰ ਮੈਦਾਨ 'ਚ ਹਨ | ਨਾਭਾ ਬਲਾਕ ਸੰਮਤੀ ਵਿਖੇ 27 ਨਾਮਜ਼ਦਗੀਆਂ ਵਾਪਸ ਹੋਈਆਂ ਹਨ ਅਤੇ ਕੁਲ 83 ਉਮੀਦਵਾਰ ਹੁਣ ਚੋਣ ਮੈਦਾਨ 'ਚ ਹਨ | ਜਦਕਿ ਘਨੌਰ ਬਲਾਕ ਸੰਮਤੀ ਲਈ 18 ਨਾਮਜ਼ਦਗੀਆਂ ਵਾਪਸ ਹੋਈਆਂ ਹਨ ਅਤੇ ਕੁਲ 59 ਉਮੀਦਵਾਰ ਬਾਕੀ ਹਨ, ਪਟਿਆਲਾ ਦਿਹਾਤੀ ਬਲਾਕ ਸੰਮਤੀ ਲਈ 13 ਨਾਮਜ਼ਦਗੀਆਂ ਵਾਪਸ ਲੈਣ ਨਾਲ ਕੁਲ 72 ਉਮੀਦਵਾਰ ਚੋਣ ਮੈਦਾਨ 'ਚ ਬਾਕੀ ਹਨ | ਇਸੇ ਤਰ੍ਹਾਂ ਹੀ ਪਟਿਆਲਾ ਬਲਾਕ ਸੰਮਤੀ ਲਈ 7 ਨਾਮਜ਼ਦਗੀਆਂ ਵਾਪਸ ਹੋਣ ਨਾਲ ਹੁਣ 53 ਉਮੀਦਵਾਰ ਚੋਣ ਮੈਦਾਨ 'ਚ ਹਨ | ਇਸ ਤੋਂ ਇਲਾਵਾ ਰਾਜਪੁਰਾ ਬਲਾਕ ਸੰਮਤੀ ਲਈ 16 ਨਾਮਜ਼ਦਗੀਆਂ ਵਾਪਸ ਹੋਈਆਂ ਹਨ ਤੇ ਕੁਲ 58 ਉਮੀਦਵਾਰ ਚੋਣ ਮੈਦਾਨ 'ਚ ਹਨ, ਸਮਾਣਾ ਲਈ ਕੁਲ 16 ਨਾਮਜ਼ਦਗੀਆਂ ਵਾਪਸ ਹੋਣ ਨਾਲ ਹੁਣ 52 ਉਮੀਦਵਾਰ ਚੋਣ ਲੜਨਗੇ | ਜਦੋਂ ਕਿ ਪਾਤੜਾਂ ਬਲਾਕ ਸੰਮਤੀ ਲਈ ਕੁਲ 13 ਨਾਮਜ਼ਦਗੀ ਪੱਤਰ ਵਾਪਸ ਹੋਏ ਹਨ ਤੇ 100 ਉਮੀਦਵਾਰ ਮੈਦਾਨ 'ਚ ਬਾਕੀ ਰਹੇ ਹਨ | ਇਸੇ ਤਰ੍ਹਾਂ ਹੀ ਸਨੌਰ ਬਲਾਕ ਸੰਮਤੀ ਲਈ 4 ਨਾਮਜ਼ਦਗੀਆਂ ਵਾਪਸ ਹੋਈਆ ਹਨ ਤੇ ਕੁਲ 49 ਬਾਕੀ ਉਮੀਦਵਾਰ ਮੈਦਾਨ 'ਚ ਹਨ | ਜਦੋਂਕਿ ਸ਼ੰਭੂ ਕਲਾਂ ਬਲਾਕ ਸੰਮਤੀ ਲਈ 7 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਵਾਪਸ ਲਏ ਹਨ ਤੇ ਇੱਥੇ ਕੁਲ 62 ਉਮੀਦਵਾਰ ਚੋਣ ਮੈਦਾਨ 'ਚ ਹਨ |
ਪਿਛਲੀ ਖ਼ਬਰ ਚੇਅਰਮੈਨ ਦਾ ਮੋਬਾਈਲ ਝਪਟਣ ਵਾਲਾ ਝਪਟਮਾਰ ਕਾਬੂ ਅਗਲੀ ਖ਼ਬਰ ਇਕੋਲਾਹਾ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਨਾਬੀ (ਮੋਹਾਲੀ) ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।