03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਟੈਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਦੇ ਵਿਦਿਆਰਥੀਆਂ ਵਲੋਂ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 07-12-2025
ਸਮਰਾਲਾ, 6 ਦਸੰਬਰ (ਕੁਲਵਿੰਦਰ ਸਿੰਘ)-ਡਾਇਰੈਕਟਰ ਬਾਲ ਕਿ੍ਸ਼ਨ ਅਨੇਜਾ ਅਤੇ ਸਵਾਤੀ ਅਨੇਜਾ ਦੀ ਦੂਰਅੰਦੇਸ਼ੀ ਵਾਲੇ ਟੈਗੋਰ ਗਰੁੱਪ ਆਫ਼ ਸਕੂਲਜ਼ ਦੀ ਅਗਵਾਈ ਅਧੀਨ ਚੱਲ ਰਹੇ ਟੈਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਨੇ ਹਮੇਸ਼ਾ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਸੰਪੂਰਨ ਵਿਕਾਸ ਲਈ ਵੀ ਕੰਮ ਕੀਤਾ ਹੈ ¢ ਸਕੂਲ ਦੇ ਵਿਦਿਆਰਥੀਆਂ ਨੇ ਅੰਤਰ ਜ਼ਿਲ੍ਹਾ ਪੱਧਰ ਅਤੇ ਸਹੋਦਿਆ ਸਕੂਲ ਕੰਪਲੈਕਸ ਦੀਆਂ ਖੇਡਾਂ ਵਿਚ ਹਿੱਸਾ ਲੈ ਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ | ਇਸ ਸਬੰਧੀ ਪਿ੍ੰਸੀਪਲ ਮਨੋਜ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਪਟਿਆਲਾ ਵਿਖੇ ਹੋਈਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਗੇਮਜ਼ ਦੇ ਬੈਡਮਿੰਟਨ ਵਿਚ ਭਾਗ ਲੈਂਦਿਆਂ ਵਿਦਿਆਰਥਣ ਗੁਰਸੀਰਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ¢ ਇਸੇ ਤਰ੍ਹਾਂ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਸਹੋਦਿਆ ਸਕੂਲ ਕੰਪਲੈਕਸ ਈਸਟ ਖੰਨਾ ਵਲੋਂ ਕਰਵਾਈ ਅਥਲੈਟਿਕਸ ਮੀਟ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ¢ ਇਸ ਮੌਕੇ ਡਾਇਰੈਕਟਰ ਬਾਲ ਕਿ੍ਸ਼ਨ ਅਨੇਜਾ ਅਤੇ ਸਵਾਤੀ ਅਨੇਜਾ ਵਲੋਂ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ¢
ਪਿਛਲੀ ਖ਼ਬਰ ਦੂਰ-ਦੁਰਾਡੇ ਲੱਗੀਆਂ ਚੋਣ ਡਿਊਟੀਆਂ ਦਾ ਸਾਂਝਾ ਮੋਰਚਾ ਕਰੇਗਾ ਵਿਰੋਧ-ਬਿਲਗਾ/ਚੀਮਾ ਅਗਲੀ ਖ਼ਬਰ ਭਾਈ ਵੀਰ ਸਿੰਘ ਦੇ ਜਨਮ ਦਿਵਸ ਮੌਕੇ ਕਵਿਤਾ ਉਚਾਰਨ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।