03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਭਾਈ ਵੀਰ ਸਿੰਘ ਦੇ ਜਨਮ ਦਿਵਸ ਮੌਕੇ ਕਵਿਤਾ ਉਚਾਰਨ ਮੁਕਾਬਲੇ

ਅਜੀਤ ਡੈਸਕ 07-12-2025
ਮਾਛੀਵਾੜਾ ਸਾਹਿਬ, 6 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੇ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਅਤੇ ਕੁਦਰਤ ਪ੍ਰੇਮੀ ਭਾਈ ਵੀਰ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ ਅਤੇ ਵਿਦਿਆਰਥਣਾਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਮਹੀਪਿੰਦਰ ਕੌਰ ਅਤੇ ਪੰਜਾਬੀ ਸਾਹਿਤ ਸਭਾ ਦੇ ਇੰਚਾਰਜ ਪ੍ਰੋ. ਜਸਵੀਰ ਕੌਰ ਦੇ ਸਾਂਝੇ ਯਤਨਾਂ ਸਦਕਾ ਦੇ ਵਿਦਿਆਰਥਣਾਂ ਵਲੋਂ ਪੇਸ਼ ਕੀਤੀਆਂ ਗਈਆਂ ਕਵਿਤਾਵਾਂ ਭਾਈ ਸਾਹਿਬ ਦੇ ਕਾਵਿ ਸੰਗ੍ਰਹਿ 'ਚੋਂ ਹੀ ਲਈਆਂ ਗਈਆਂ ਸਨ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥਣ ਗੁਰਲੀਨ ਕੌਰ ਨੇ ਪਹਿਲਾ ਸਥਾਨ, ਦਿਲਪ੍ਰੀਤ ਕੌਰ ਨੇ ਦੂਜਾ ਸਥਾਨ, ਸੋਨੀਆ ਨੇ ਤੀਜਾ ਸਥਾਨ ਅਤੇ ਦਮਨਪ੍ਰੀਤ ਕੌਰ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤੇ | ਕਾਲਜ ਪਿ੍ੰਸੀਪਲ ਨੇ ਵਿਭਾਗ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਭਾਈ ਸਾਹਿਬ ਦੇ ਜਨਮ ਦਿਵਸ 'ਤੇ ਵਧਾਈ ਦਿੱਤੀ | ਅੰਤ ਵਿਚ ਵਿਦਿਆਰਥਣਾਂ ਨੂੰ ਇਨਾਮ ਵੀ ਵੰਡੇ ਗਏ | ਇਸ ਮੌਕੇ ਜੱਜ ਦੀ ਭੂਮਿਕਾ ਅਸਿ. ਪ੍ਰੋ. ਸੰਦੀਪ ਸਿੰਘ (ਵਿਭਾਗ ਅੰਗਰੇਜ਼ੀ) ਵਲੋਂ ਬਾਖ਼ੂਬੀ ਨਿਭਾਈ ਗਈ |
ਪਿਛਲੀ ਖ਼ਬਰ ਟੈਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਦੇ ਵਿਦਿਆਰਥੀਆਂ ਵਲੋਂ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਚਾਇਤ ਸੰਮਤੀ ਮਲੌਦ ਦੇ ਕੁੱਲ 15 ਜ਼ੋਨਾਂ ਲਈ 45 ਉਮੀਦਵਾਰਾਂ ਵਿਚ ਹੋਵੇਗਾ ਰੌਚਕ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।