17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਸੰਪੰਨ, (ਨੇਤਰ ਕਾਵਿ ਸੰਗ੍ਰਹਿ) ਕਿਤਾਬ ਲੋਕ ਅਰਪਣ

ਅਜੀਤ ਡੈਸਕ 04-12-2025
ਮਾਛੀਵਾੜਾ ਸਾਹਿਬ, 3 ਦਸੰਬਰ (ਮਨੋਜ ਕੁਮਾਰ)-ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਬੀਤੇ ਦਿਨੀਂ ਨਿਊ ਹਾਲ ਲਾਟੋਂ ਰੋਡ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਗੁਰਸੇਵਕ ਸਿੰਘ ਢਿੱਲੋਂ ਨੇ ਕੀਤੀ | ਪਹਿਲੇ ਸੈਸ਼ਨ ਵਿੱਚ ਗੁਰਸੇਵਕ ਸਿੰਘ ਢਿੱਲੋ ਨੇ ਨੇਤਰ ਸਿੰਘ ਮੁੱਤੋਂ ਦੇ ਜੀਵਨ ਅਤੇ ਪੁਸਤਕ ਬਾਰੇ ਮਿਆਰੀ ਤੇ ਪੁਖ਼ਤਾ ਗੱਲਬਾਤ ਕੀਤੀ | ਨੇਤਰ ਸਿੰਘ ਮੁੱਤੋਂ ਦੀ ਕਿਤਾਬ (ਨੇਤਰ ਕਾਵਿ ਸੰਗ੍ਰਹਿ) ਦਾ ਪਰਚਾ ਪੱਤਰਕਾਰ ਤੇ ਲੇਖਕ ਬਲਵੀਰ ਸਿੰਘ ਬੱਬੀ ਨੇ ਖ਼ੂਬਸੂਰਤ ਅੰਦਾਜ਼ ਵਿਚ ਪੜਿਆ | ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖ਼ਸੀਅਤਾਂ ਵਿੱਚ ਗੀਤਕਾਰ ਅਮਰੀਕ ਸਿੰਘ ਤਲਵੰਡੀ, ਯਤਿੰਦਰ ਕੌਰ ਮਾਹਲ, ਨੇਤਰ ਸਿੰਘ ਮੁੱਤੋਂ, ਤੇਲੂ ਰਾਮ ਕੁਹਾੜਾ, ਅਨਿਲ ਫਤਿਹਗੜ੍ਹ ਜੱਟਾਂ, ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਆਪੋ ਆਪਣੀ ਗੱਲਬਾਤ ਦੌਰਾਨ ਕਿਤਾਬ ਦੀ ਬਣਤਰ, ਕਾਵਿਕ ਪੱਖ, ਸਿਧਾਂਤਕ ਪੱਖ, ਸ਼ਬਦਾਵਲੀ ਅਤੇ ਹੋਰ ਪੱਖਾਂ ਤੇ ਉਸਾਰੂ ਅਤੇ ਮਿਆਰੀ ਗੱਲਬਾਤ ਕੀਤੀ | ਲੇਖਕ ਨੇਤਰ ਸਿੰਘ ਮੁੱਤੋਂ ਸਮੇਤ ਪਹਿਲੇ ਸ਼ੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸਮੂਹ ਸ਼ਖ਼ਸੀਅਤਾਂ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ | ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਲੇਖਕ ਹਰਨਾਮ ਸਿੰਘ ਡੱਲਾ, ਮੇਘ ਸਿੰਘ ਜਵੰਧਾ, ਗੀਤਕਾਰ ਕਰਨੈਲ ਸਿੰਘ ਸਿਵੀਆ, ਬਲਬੀਰ ਸਿੰਘ ਬੱਬੀ, ਹਰਬੰਸ ਸਿੰਘ ਰਾਏ, ਆਦਿਕ ਨੇ ਕੀਤੀ | ਹਾਜ਼ਰ ਸ਼ਾਇਰਾਂ ਵਿੱਚ ਰਜਿੰਦਰ ਕੌਰ ਪੰਨੂ, ਬੁੱਧ ਸਿੰਘ ਨੀਲੋਂ, ਬਲਵੰਤ ਸਿੰਘ ਵਿਰਕ, ਪ੍ਰੀਤ ਸਿੰਘ ਸੰਦਲ ਕਵੀਸ਼ਰ, ਸੁਖਵਿੰਦਰ ਸਿੰਘ ਭਾਦਲਾ, ਅਵਤਾਰ ਸਿੰਘ ਓਟਾਲਾ, ਜੱਗਾ ਜਮਾਲਪੁਰੀ, ਜਗਦੇਵ ਮਕਸੂਦੜਾ, ਨਰਿੰਦਰ ਮਣਕੂ, ਕੇਵਲ ਸਿੰਘ ਮਜਾਲੀ, ਬਲਵੰਤ ਮਾਂਗਟ, ਦਰਸ਼ਨ ਸਿੰਘ ਭਾਗਪੁਰੀ, ਦਲਬੀਰ ਕਲੇਰ, ਡਾਕਟਰ ਰਾਜਦੀਪ ਸਿੰਘ ਰੋਪੜ, ਨਿਸ਼ਾਨ ਸਿੰਘ ਅਟਵਾਲ, ਪ੍ਰੀਤਮ ਸਿੰਘ, ਰਾਜਦੀਪ ਕੌਰ, ਮੋਹਨ ਲਾਲ ਰਾਹੀ, ਲਖਬੀਰ ਸਿੰਘ ਭੱਟੀ, ਕੇਵਲ ਸਿੰਘ ਕੱਦੋਂ, ਗੁਰਤੇਜ ਸਿੰਘ, ਮਨਜੀਤ ਸਿੰਘ ਰਾਗੀ, ਐਚ ਢਿੱਲੋਂ, ਜੁਆਲਾ ਸਿੰਘ, ਰਾਜਦੀਪ ਸਿੰਘ ਤੂਰ ਆਦਿਕ ਸ਼ਾਇਰਾਂ ਨੇ ਰਚਨਾਵਾਂ ਸਾਂਝੀਆਂ ਕੀਤੀਆਂ | ਇਸ ਤੋਂ ਇਲਾਵਾ ਸਭਾ ਵਿਚ ਪਹਿਲੀ ਵਾਰ ਆਏ ਉਦਯੋਗਪਤੀ ਸੁਭਾਸ਼ ਬਜ਼ਾਜ ਨੇ ਇਹ ਐਲਾਨ ਕੀਤਾ ਕਿ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਦੇ ਨਾਲ ਹੋਣਹਾਰ ਲੋਕਾਂ ਨੂੰ ਆਪਣੀਆਂ ਫ਼ੈਕਟਰੀਆਂ ਵਿੱਚ ਨੌਕਰੀ ਵੀ ਦੇਣਗੇ | ਪੱਤਰਕਾਰ ਭਾਈਚਾਰੇ ਚੋਂ ਕਰਮਜੀਤ ਸਿੰਘ ਆਜ਼ਾਦ, ਸੁਰਜੀਤ ਵਿਸ਼ਦ, ਬਲਬੀਰ ਸਿੰਘ ਬੱਬੀ, ਲਖਵੀਰ ਸਿੰਘ ਲੱਭਾ ਨੇ ਸਮਾਗਮ ਦੀ ਕਵਰੇਜ਼ ਬਹੁਤ ਸੁੰਦਰ ਤਰੀਕੇ ਨਾਲ ਕੀਤੀ ਤੇ ਆਪੋ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ | ਸਮਾਗਮ ਦੀ ਕਾਰਵਾਈ ਨੂੰ ਕਹਾਣੀਕਾਰ ਤਰਨ ਬੱਲ ਤੇ ਜਗਵੀਰ ਸਿੰਘ ਵਿੱਕੀ ਨੇ ਬਹੁਤ ਖ਼ੂਬਸੂਰਤ ਅੰਦਾਜ਼ ਨਾਲ ਚਲਾਇਆ | ਕਵੀਸ਼ਰ ਪ੍ਰੀਤ ਸਿੰਘ ਸੰਦਲ ਤੇ ਜਗਦੇਵ ਮਕਸੂਦੜਾ ਨੇ ਸੰਤ ਸਿੰਘ ਸੋਹਲ ਦੀ ਲਿਖੀ ਬੰਦਾ ਬਹਾਦਰ ਬਾਰੇ ਪੁਸਤਕ ਸਭਾ ਨੂੰ ਭੇਟ ਕੀਤੀ | ਗੁਰਸੇਵਕ ਸਿੰਘ ਢਿੱਲੋ ਨੇ ਬਹੁ ਗਿਣਤੀ ਵਿੱਚ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਕੱਦੋਂ ਜ਼ੋਨ ਤੋਂ ਆਪ ਵਲੋ ਨੌਜਵਾਨ ਆਗੂ ਅਭੈ ਸਿੰਘ ਜੱਲ੍ਹਾ ਨੂੰ ਬਣਾਇਆ ਉਮੀਦਵਾਰ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਆਪ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ-ਸ਼ਾਰਦੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।