ਮਾਛੀਵਾੜਾ ਸਾਹਿਬ, 20 ਨਵੰਬਰ (ਮਨੋਜ ਕੁਮਾਰ)-ਪਿਛਲੇ ਕਰੀਬ 9 ਮਹੀਨਿਆਂ ਤੋਂ ਮਾਛੀਵਾੜਾ ਟਰੱਕ ਅਪਰੇਟਰ ਯੂਨੀਅਨ ਨਾਲ ਜੁੜੇ ਕਰੀਬ 200 ਅਪਰੇਟਰਾਂ ਦੀ 1 ਕਰੋੜ 5 ਲੱਖ ਰੁਪਏ ਦੀ ਬਕਾਇਆ ਰਾਸ਼ੀ ਦਾ ਮਸਲਾ ਕਾਫੀ ਹੱਦ ਤੱਕ ਸੁਲਝ ਗਿਆ ਹੈ¢ ਇਸ ਦੌਰਾਨ ਠੇਕੇਦਾਰਾਂ ਨੇ 52 ਲੱਖ ਰੁਪਏ ਦੇ ਭੁਗਤਾਨ ਦੀ ਹਾਮੀ ਭਰ ਦਿੱਤੀ ਹੈ ਤੇ ਜਿਸ ਵਿਚੋਂ 30 ਲੱਖ ਰੁਪਏ ਅਦਾ ਵੀ ਕਰ ਦਿੱਤੇ ਗਏ ਹਨ¢ ਇਸ ਸਬੰਧੀ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਕਿ੍ਸ਼ਨ ਲਾਲ ਸਚਦੇਵਾ ਨੇ ਦੱਸਿਆ ਕਿ ਹੋਰ ਬਕਾਇਆ ਰਾਸ਼ੀ ਦਾ ਭੁਗਤਾਨ ਵੀ ਜਲਦੀ ਹੋਣ ਦਾ ਅਨੁਮਾਨ ਹੈ ਕਿਉਂਕਿ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਐੱਸ. ਡੀ. ਐੱਮ. ਸਮਰਾਲਾ ਰਜਨੀਸ਼ ਅਰੋੜਾ ਨੇ ਕਾਫੀ ਗੰਭੀਰਤਾ ਦਿਖਾਈ ਤਾਂ ਜਾ ਕੇ ਅਪਰੇਟਰਾਂ ਦੀ ਮਿਹਨਤ ਦੀ ਇਹ ਕਮਾਈ ਮਿਲਣ ਦੀ ਆਸ ਦਿਖਾਈ ਦਿੱਤੀ ਹੈ¢ ਕੁੱਲ ਰਾਸ਼ੀ ਵਿਚੋਂ ਕਰੀਬ ਅੱਧੀ ਰਾਸ਼ੀ ਦਾ ਫ਼ੈਸਲਾ ਹੋ ਗਿਆ ਹੈ ਤੇ ਬਾਕੀ ਰਾਸ਼ੀ ਦੇ ਭੁਗਤਾਨ ਲਈ ਦੂਸਰੇ ਠੇਕੇਦਾਰਾਂ ਨਾਲ ਗੱਲਬਾਤ ਹੋ ਰਹੀ ਹੈ¢ ਅਸਲ ਵਿਚ ਇਹ ਮੁੱਦਾ ਉਸ ਸਮੇਂ ਧਿਆਨ ਵਿਚ ਆਇਆ, ਜਦੋਂ ਇਸ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਜਗਰੂਪ ਸਿੰਘ ਰੂਪਾ ਦੀ ਅਚਾਨਕ ਮੌਤ ਤੋਂ ਬਾਦ ਪਿਛਲੇ ਹਾੜੀ ਦੇ ਸੀਜ਼ਨ ਦੌਰਾਨ ਅਪਰੇਟਰਾਂ ਵਲੋਂ ਮੰਡੀ ਵਿਚ ਕੀਤੀ ਢੋਆ ਢੁਆਈ ਦਾ ਭੁਗਤਾਨ ਅਟਕ ਗਿਆ ਤੇ ਪਹਿਲਾਂ ਇਨ੍ਹਾਂ ਠੇਕੇਦਾਰਾਂ ਨੇ ਪੈਸੇ ਦੇਣ ਤੋਂ ਟਾਲ ਮਟੋਲ ਕੀਤਾ | ਜਿਸ ਦੀ ਲਿਖਤੀ ਕਾਰਵਾਈ ਕਰਨ ਲਈ ਸਬ ਡਵੀਜ਼ਨਲ ਮੈਜਿਸਟਰੇਟ ਰਜਨੀਸ਼ ਅਰੋੜਾ ਕੋਲ ਅਪੀਲ ਕੀਤੀ ਗਈ ਤਾਂ ਜਾ ਕੇ ਇਸ ਮਸਲੇ ਦਾ ਕਾਫੀ ਹੱਦ ਤੱਕ ਸਮਾਧਾਨ ਹੋਇਆ¢