ਖੰਨਾ, 20 ਨਵੰਬਰ (ਪੱਤਰ ਪ੍ਰੇਰਕ)- ਥਾਣਾ ਸਿਟੀ-2 ਖੰਨਾ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ | ਏ. ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨਾਲ ਨਾਕਾਬੰਦੀ ਦੌਰਾਨ ਵਾਹਨਾਂ ਦੀ ਜਾਂਚ ਕਰਦੇ ਸਮੇਂ ਬਿਨਾਂ ਨੰਬਰ ਵਾਲੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਨੂੰ ਰੋਕ ਕੇ ਜਾਂਚ ਕੀਤੀ ਤਾਂ ਮੋਟਰਸਾਈਕਲ ਸਵਾਰ ਕੋਈ ਕਾਗ਼ਜ਼ਾਤ ਪੇਸ਼ ਨਹੀਂ ਕਰ ਸਕਿਆ | ਜਾਂਚ ਉਪਰੰਤ ਮੋਟਰਸਾਈਕਲ ਚੋਰੀ ਕੀਤਾ ਪਾਇਆ ਗਿਆ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਕਮਲਜੀਤ ਸਿੰਘ ਉਰਫ਼ ਕਰਮੀ ਵਾਸੀ ਪਿੰਡ ਖੁੰਮਣਾਂ (ਥਾਣਾ ਅਮਲੋਹ) ਦੇ ਖ਼ਿਲਾਫ਼ ਧਾਰਾ 303 (2), 317 (2) ਬੀ. ਐਨ. ਐੱਸ. ਅਧੀਨ ਮਾਮਲਾ ਦਰਜ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |