16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਹੁੰਡਈ ਮੋਟਰ ਕੰਪਨੀ ਵਲੋਂ ਪਾਲ ਹੁੰਡਈ ਖੰਨਾ ਵਿਖੇ ਸਮਾਰਟ ਕੇਅਰ ਕਲੀਨਿਕ ਕੈਂਪ ਆਰੰਭ, 2 ਦਸੰਬਰ ਤੱਕ ਰਹੇਗਾ ਜਾਰੀ

ਅਜੀਤ ਡੈਸਕ 20-11-2025
ਖੰਨਾ, 19 ਨਵੰਬਰ (ਹਰਜਿੰਦਰ ਸਿੰਘ ਲਾਲ)- ਹੁੰਡਈ ਮੋਟਰ ਕੰਪਨੀ ਵੱਲੋਂ ਆਪਣੇ ਖੱਪਤਕਾਰਾਂ ਦੀ ਸਹੂਲਤ ਲਈ ਖੰਨਾ ਸਥਿਤ ਪਾਲ ਹੁੰਡਈ ਸ਼ੋਅਰੂਮ ਵਿਖੇ ਹੁੰਡਈ ਸਮਾਰਟ ਕੇਅਰ ਕਲੀਨਿਕ ਕੈਂਪ ਲਗਾਇਆ ਗਿਆ ਹੈ, ਜਿਹੜਾ ਕਿ 2 ਦਸੰਬਰ ਦਿਨ ਮੰਗਲਵਾਰ ਤੱਕ ਜਾਰੀ ਰਹੇਗਾ | ਇਸ ਕੈਂਪ ਦਾ ਉਦਘਾਟਨ ਕੰਪਨੀ ਦੇ ਜ਼ੋਨਲ ਪਾਰਟਸ ਐਂਡ ਸਰਵਿਸ ਹੈੱਡ ਕਿਸ਼ੋਰ ਚੌਧਰੀ, ਰਿਜਨਲ ਪਾਰਟਸ ਐਂਡ ਸਰਵਿਸ ਹੈੱਡ ਵਿਨੋਦ ਕੁਮਾਰ, ਟੈਰੇਟਰੀ ਪਾਰਟਸ ਐਂਡ ਸਰਵਿਸ ਹੈੱਡ ਪਵਨ ਕੁਮਾਰ, ਪਾਲ ਹੁੰਡਈ ਦੇ ਐਮ. ਡੀ. ਸ਼ਮਿੰਦਰ ਸਿੰਘ ਮਿੰਟੂ ਅਤੇ ਹਰਪ੍ਰੀਤ ਸਿੰਘ ਧੰਜਲ ਵੱਲੋਂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਧੰਜਲ ਨੇ ਦੱਸਿਆ ਕਿ 18 ਨਵੰਬਰ ਤੋਂ ਸ਼ੁਰੂ ਹੋਇਆ ਇਹ ਕੈਂਪ 2 ਦਸੰਬਰ ਤੱਕ ਜਾਰੀ ਰਹੇਗਾ, ਜਿਸ ਵਿਚ ਹੁੰਡਈ ਕੰਪਨੀ ਦੀਆਂ ਸਾਰੀਆਂ ਕਾਰਾਂ ਦੇ 70 ਪੁਆਇੰਟ ਫਰੀ ਚੈਕ ਕੀਤੇ ਜਾਣਗੇ ਅਤੇ ਸਪੈਸ਼ਲ ਡਿਸਕਾਉਂਟ ਦਿੱਤੇ ਜਾ ਰਹੇ ਹਨ | ਇਸ ਦੌਰਾਨ ਐਕਸਟੈਂਡ ਵਾਰੰਟੀ ਉੱਪਰ 12 ਫ਼ੀਸਦੀ ਤੋਂ 25 ਫ਼ੀਸਦੀ, ਰੋਡ ਸਾਈਡ ਐਸਿਸਮੈਂਟ ਉੱਪਰ 15 ਫ਼ੀਸਦੀ, ਡਰਾਈ ਕਲੀਨ ਅਤੇ ਫੁਲ ਬਾਡੀ ਕੰਪਾਉਂਡ ਉਪਰ 15 ਫ਼ੀਸਦੀ ਡਿਸਕਾਉਂਟ ਦਿੱਤੇ ਜਾਣਗੇ ਅਤੇ ਮਕੈਨੀਕਲ ਲੇਬਰ ਤੇ 5 ਫ਼ੀਸਦੀ ਤੋਂ 10 ਫ਼ੀਸਦੀ, ਸਪੇਅਰ ਪਾਰਟਸ ਤੇ 10 ਫ਼ੀਸਦੀ ਡਿਸਕਾਉਂਟ ਦਿੱਤਾ ਜਾਵੇਗਾ | ਉਨ੍ਹਾਂ ਹੁੰਡਈ ਕੰਪਨੀ ਦੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਲਾਭ ਉਠਾ ਕੇ ਆਪਣੀਆਂ ਕਾਰਾਂ ਦੀ ਜਾਂਚ ਕਰਵਾਉਣ |
ਪਿਛਲੀ ਖ਼ਬਰ ਲੱਖਾ ਪਾਇਲ ਦੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤੀ ਨਾਲ ਵਰਕਰਾਂ ਵਿਚ ਜੋਸ਼-ਸ਼ਕਤੀ ਆਨੰਦ/ਕਪਿਲ ਆਨੰਦ ਅਗਲੀ ਖ਼ਬਰ ਸਰਕਾਰੀ ਸਕੂਲ ਲਹਿਲ ਵਿਖੇ ਬੱਚਿਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਬਾਰੇ ਜਾਣਕਾਰੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।