ਪਾਇਲ, 19 ਨਵੰਬਰ (ਨਿਜ਼ਾਮਪੁਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਵਿਖੇ ਬੱਚਿਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਬਾਰੇ ਸਮਾਗਮ ਕੀਤਾ ਗਿਆ | ਜਿਸ ਵਿਚ ਐਡਵੋਕੇਟ ਗੁਰਿੰਦਰਪਾਲ ਕੌਰ, ਐਡਵੋਕੇਟ ਜਗਜੀਤ ਸਿੰਘ ਕੰਗ, ਐਡਵੋਕੇਟ ਲਖਵੀਰ ਸਿੰਘ, ਲੀਗਲ ਵਲੰਟੀਅਰ ਕੁਲਦੀਪ ਕੌਰ ਸੋਮਲਖੇੜੀ ਅਤੇ ਐਡਵੋਕੇਟ ਰਮਨਪਰੀਤ ਕੌਰ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਐਡਵੋਕੇਟ ਗੁਰਿੰਦਰਪਾਲ ਕੌਰ ਨੇ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਨੂੰ ਕਿਸੇ ਵੀ ਮੁਸ਼ਕਿਲ ਸਮੇਂ ਸਬਡਵੀਨਜਲ ਪੱਧਰ ਤੇ ਸਹਾਇਤਾ ਲੈਣ ਦੀ ਪ੍ਰਕਿਰਿਆ ਬਾਰੇ ਦੱਸਿਆ | ਐਡਵੋਕੇਟ ਜਗਜੀਤ ਸਿੰਘ ਕੰਗ ਅਤੇ ਲਖਵੀਰ ਸਿੰਘ ਨੇ ਬੱਚਿਆਂ ਨੂੰ ਜ਼ਿਲ੍ਹਾ ਪੱਧਰ 'ਤੇ ਬਣੀਆਂ ਖਪਤਕਾਰ ਅਦਾਲਤ ਤੋਂ ਸਹੂਲਤ ਲੈਣ ਦਾ ਢੰਗ ਦੱਸਿਆ | ਐਡਵੋਕੇਟ ਰਮਨਪਰੀਤ ਕੌਰ ਅਤੇ ਕੁਲਦੀਪ ਕੌਰ ਨੇ ਸਬਡਵੀਨਜਲ ਪੱਧਰ 'ਤੇ ਲੱਗ ਰਹੀਆਂ ਲੋਕ ਅਦਾਲਤਾਂ ਵਿਚ ਕਿਹੜੇ ਕੇਸ ਲਗਾਏ ਜਾ ਸਕਦੇ ਹਨ ਅਤੇ ਝਗੜਿਆਂ ਦਾ ਛੇਤੀ ਨਿਪਟਾਰਾ ਕਿਵੇਂ ਕੀਤਾ ਜਾ ਸਕਦਾ ਹੈ | ਇਸ ਮੌਕੇ ਲੈਕਚਰਾਰ ਗੁਰਦੀਪ ਸਿੰਘ ਵੱਲ਼ੋ ਜੀ ਆਇਆ ਕਿਹਾ ਗਿਆ ਅਤੇ ਸਕੂਲ ਵਿਚ ਚੱਲ਼ ਰਹੇ ਲੀਗਲ ਲਿਟਰੇਸੀ ਕਲੱਬ ਦੀਆਂ ਗਤੀਵਿਧੀਆਂ ਬਾਰੇ ਦੱਸਿਆ | ਇਸ ਮੌਕੇ ਵਿਦਿਆਰਥੀਆਂ ਨੇ ਸਾਰੀ ਕਾਨੂੰਨੀ ਕਾਰਵਾਈ ਕਰਨ ਸੰਬੰਧੀ ਪ੍ਰਸ਼ਨ ਵੀ ਕੀਤੇ ਗਏ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |