26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਯੂ. ਐਮ. ਟੀ. ਏ. ਦੀ ਮੀਟਿੰਗ

ਅਜੀਤ ਡੈਸਕ 19-11-2025
•ਕੁਹਾੜਾ ਚੌਕ-ਜੀ. ਟੀ. ਰੋਡ ਬਾਈਪਾਸ ਲਈ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਜਾਰੀ
ਕੁਹਾੜਾ, 18 ਨਵੰਬਰ (ਸੰਦੀਪ ਸਿੰਘ ਕੁਹਾੜਾ)-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਰਾਜਮਾਰਗਾਂ, ਸ਼ਹਿਰੀ ਆਵਾਜਾਈ, ਰੇਲਵੇ ਅਤੇ ਨਾਗਰਿਕ ਬੁਨਿਆਦੀ ਢਾਂਚੇ ਨਾਲ ਸਬੰਧਿਤ ਮੁੱਦਿਆਂ ਦਾ ਹੱਲ ਕਰਨ ਲਈ ਯੂਨੀਫਾਈਡ ਮੈਟਰੋਪੋਲੀਟਨ ਟਰਾਂਸਪੋਰਟ ਅਥਾਰਟੀ (ਯੂ. ਐਮ. ਟੀ. ਏ.) ਨਾਲ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ. ਐਚ. ਏ. ਆਈ.), ਨਗਰ ਨਿਗਮ ਲੁਧਿਆਣਾ, ਲੋਕ ਨਿਰਮਾਣ ਵਿਭਾਗ (ਪੀ. ਡਬਲਯੂ. ਡੀ.), ਪੰਜਾਬ ਰੋਡਵੇਜ਼, ਪੀ. ਆਰ. ਟੀ. ਸੀ., ਟਰਾਂਸਪੋਰਟ ਵਿਭਾਗ, ਮਾਲੀਆ, ਜੰਗਲਾਤ, ਪੀ. ਐਸ. ਆਈ. ਈ. ਸੀ. ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ | ਮੀਟਿੰਗ ਵਿੱਚ ਅਧਿਕਾਰੀਆਂ ਨੇ ਕਈ ਚੱਲ ਰਹੇ ਐਨ. ਐਚ. ਏ. ਆਈ. ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਜਿਸ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇਅ, ਲੁਧਿਆਣਾ-ਬਠਿੰਡਾ ਗ੍ਰੀਨਫੀਲਡ ਹਾਈਵੇਅ, ਲੁਧਿਆਣਾ-ਰੂਪਨਗਰ ਸੜਕ ਅਤੇ ਹੋਰ ਸ਼ਾਮਲ ਹਨ | ਇਸ ਦੇ ਨਾਲ ਹੀ ਈ-ਰਿਕਸ਼ਾ ਦਾ ਨਿਯਮਨ ਅਤੇ ਰਜਿਸਟਰੇਸ਼ਨ, ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡੇਸ਼ਨ, ਆਰ. ਓ. ਬੀ. ਅਤੇ ਆਰ. ਯੂ. ਬੀ. ਦੀ ਉਸਾਰੀ, ਮਾਛੀਵਾੜਾ ਅਤੇ ਰਾਹੋਂ ਸੜਕਾਂ 'ਤੇ ਕਬਜ਼ੇ ਹਟਾਉਣਾ, ਸੜਕਾਂ ਦੇ ਕਿਨਾਰੇ ਸੁੱਟੀ ਗਈ ਪੁਲਿਸ ਕੇਸ ਪ੍ਰਾਪਰਟੀ ਨੂੰ ਤਬਦੀਲ ਕਰਨਾ, ਬਾਹਰੀ ਰਿੰਗ ਰੋਡ 'ਤੇ ਪ੍ਰਸਤਾਵਿਤ ਮਿੰਨੀ ਬੱਸ ਟਰਮੀਨਲ, ਈ-ਬੱਸਾਂ ਦੀ ਸ਼ੁਰੂਆਤ ਅਤੇ ਸ਼ਹਿਰ ਭਰ ਵਿੱਚ ਆਵਾਜਾਈ ਦੀ ਭੀੜ ਨੂੰ ਘਟਾਉਣ ਸਬੰਧੀ ਵਿਚਾਰ ਕੀਤੇ ਗਏ | ਇਸ ਤੋਂ ਇਲਾਵਾ ਲੁਧਿਆਣਾ-ਚੰਡੀਗੜ੍ਹ ਹਾਈਵੇਅ 'ਤੇ ਭਾਰੀ ਆਵਾਜਾਈ ਨੂੰ ਘੱਟ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਲੋਕ ਨਿਰਮਾਣ ਵਿਭਾਗ ਨੂੰ ਕੁਹਾੜਾ ਚੌਕ ਨੂੰ ਸਿੱਧੇ ਜੀ. ਟੀ. ਰੋਡ (ਐਨ. ਐਚ-44) ਨਾਲ ਜੋੜਨ ਵਾਲੇ ਇੱਕ ਨਵੇਂ ਬਾਈਪਾਸ ਲਈ ਇੱਕ ਵਿਸਤਿ੍ਤ ਪ੍ਰਸਤਾਵ ਤਿਆਰ ਕਰਨ ਅਤੇ ਇਸਨੂੰ ਜਲਦ ਤੋਂ ਜਲਦ ਆਪਣੇ ਦਫ਼ਤਰ ਵਿੱਚ ਜਮਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ | ਉਨ੍ਹਾਂ ਮਾਲ ਅਧਿਕਾਰੀਆਂ ਨੂੰ ਜਾਮ ਦਾ ਵੱਡਾ ਕਾਰਨ ਬਣ ਰਹੇ ਸੜਕਾਂ ਦੇ ਕਿਨਾਰੇ ਖੜ੍ਹੇ ਜ਼ਬਤ ਕੀਤੇ ਵਾਹਨਾਂ ਅਤੇ ਪੁਲਿਸ ਕੇਸ ਪ੍ਰਾਪਰਟੀ ਨੂੰ ਤਬਦੀਲ ਕਰਨ ਲਈ ਢੁਕਵੀਂ ਵਿਕਲਪਿਕ ਜ਼ਮੀਨ ਦੀ ਪਛਾਣ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਅਤੇ ਪੰਜਾਬ ਰੋਡਵੇਜ਼ ਨੂੰ ਦੱਖਣੀ ਬਾਹਰੀ ਰਿੰਗ ਰੋਡ ਦੇ ਨਾਲ ਮਿੰਨੀ ਬੱਸ ਟਰਮੀਨਲਾਂ ਲਈ ਪਹਿਲਾਂ ਦੇ ਪ੍ਰਸਤਾਵ ਨੂੰ ਦੁਬਾਰਾ ਜਮਾਂ ਕਰਾਉਣ ਲਈ ਕਿਹਾ ਗਿਆ | ਡਿਪਟੀ ਕਮਿਸ਼ਨਰ ਵਲੋਂ ਟਰੈਫ਼ਿਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਨਾਗਰਿਕਾਂ ਲਈ ਗਤੀਸ਼ੀਲਤਾ ਨੂੰ ਬਿਹਤਰ ਬਣਾਉਣ ਲਈ ਸਾਰੇ ਵਿਭਾਗਾਂ ਵਿਚਕਾਰ ਤਾਲਮੇਲ ਵਾਲੇ ਬਣਾਉਣ ਲਈ ਯਤਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਯੂ. ਐਮ. ਟੀ. ਏ. ਮੀਟਿੰਗਾਂ ਪ੍ਰਗਤੀ ਦੀ ਨਿਗਰਾਨੀ ਕਰਨ ਅਤੇ ਲੰਬਿਤ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਲਈ ਨਿਯਮਿਤ ਤੌਰ 'ਤੇ ਕੀਤੀਆਂ ਜਾਣਗੀਆਂ |
ਪਿਛਲੀ ਖ਼ਬਰ ਮਾਡਰਨ ਮਾਲਵਾ ਕਾਲਜੀਏਟ ਸਕੂਲ ਵਿਖੇ ਸਾਲਾਨਾ ਐਥਲੈਟਿਕ ਮੀਟ <br/> ਅਗਲੀ ਖ਼ਬਰ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਖੰਨਾ ਵਿਖੇ ਨਰਸਿੰਗ ਦੇ ਵਿਚ ਕਾਨੂੰਨੀ ਪਹਿਲੂ ਵਿਸ਼ੇ 'ਤੇ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।