26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਲੌਦ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਉਣ ਲਈ ਪ੍ਰਬੰਧਕ ਕਮੇਟੀ ਦੀ ਚੋਣ <br/>

ਅਜੀਤ ਡੈਸਕ 26-09-2025
ਮਲੌਦ, 25 ਸਤੰਬਰ (ਸਹਾਰਨ ਮਾਜਰਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਗਰ ਪੰਚਾਇਤ ਮਲੌਦ ਦੀ ਸਮੁੱਚੀ ਯੂਥ ਲੀਡਰਸ਼ਿਪ ਦੀ ਅਹਿਮ ਮੀਟਿੰਗ ਹੋਈ¢ ਜਿਸ ਵਿਚ ਦੁਸਹਿਰਾ ਮਨਾਉਣ ਲਈ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ¢ਇਸ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵਲੋਂ ਦੁਸਹਿਰਾ ਕਮੇਟੀ ਦੀ ਚੋਣ ਕੀਤੀ ਗਈ¢ ਜਿਸ ਵਿਚ ਨਗਰ ਪੰਚਾਇਤ ਮਲੌਦ ਦੇ ਕੌਂਸਲਰ ਦੀਪਕ ਗੋਇਲ ਨੂੰ ਬਤੌਰ ਚੇਅਰਮੈਨ ਚੁਣਿਆ ਗਿਆ ਹੈ¢ ਇਸੇ ਤਰ੍ਹਾਂ ਗਗਨ ਜੇਠੀ ਨੂੰ ਪ੍ਰਧਾਨ, ਵਾਈਸ ਪ੍ਰਧਾਨ ਨੀਰਜ ਵਰਮਾ, ਸੈਕਟਰੀ ਸੰਤੋਸ਼ ਕੁਮਾਰ ਕਾਲਾ, ਖ਼ਜ਼ਾਨਚੀ ਪਿਊਸ਼ ਸਿੰਗਲਾ, ਸਹਾਇਕ ਕੈਸ਼ੀਅਰ ਗੌਰਵ ਗੋਇਲ ਦੀ ਚੋਣ ਕੀਤੀ ਗਈ ਹੈ¢ ਇਸ ਸਮੇਂ ਕੌਂਸਲਰ ਗਿਆਨੀ ਜਗਦੀਪ ਸਿੰਘ, ਕੌਂਸਲਰ ਜਸਵਿੰਦਰ ਸਿੰਘ, ਯੂਥ ਆਗੂ ਸਤਨਾਮ ਸਿੰਘ ਸੱਤਾ ਰੋੜੀਆਂ, ਹਰਸ਼ ਨੇਗੀ, ਗੌਰਵ ਠੁਕਰਾਲ, ਮੋਨੂੰ ਪੁਰੀ ਆਦਿ ਸਾਰੇ ਮੈਂਬਰ ਚੁਣੇ ਗਏ ਹਨ¢ ਇਸ ਮੌਕੇ ਚੇਅਰਮੈਨ ਦੀਪਕ ਗੋਇਲ ਅਤੇ ਕੌਂਸਲਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ 2 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ¢ ਉਨ੍ਹਾਂ ਸਮੂਹ ਨਗਰ ਮਲੌਦ, ਰੋੜੀਆਂ ਅਤੇ ਸੋਮਲ ਖੇੜੀ ਵਾਸੀਆਂ ਅਤੇ ਮੋਹਤਬਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਦਿਹਾੜੇ ਮੌਕੇ ਹਰੇਕ ਪੱਖ ਤੋਂ ਸਹਿਯੋਗ ਦੇਣ¢

ਪਿਛਲੀ ਖ਼ਬਰ ਨਹਿਰ 'ਚ ਛਾਲ ਮਾਰ ਕੇ ਬਜ਼ੁਰਗ ਨੇ ਦਿੱਤੀ ਜਾਨ ਅਗਲੀ ਖ਼ਬਰ ਨਵੀਂ ਦਿੱਲੀ ਵਿਖੇ (ਖੱਬਿਓਂ ਸੱਜੇ) ਰੱਖਿਆ ਸਟਾਫ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।