19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਿਦਿਆਰਥੀਆਂ ਨੂੰ ਵੱਖ-ਵੱਖ ਰਾਜਾਂ ਦੇ ਪੌਸ਼ਟਿਕ ਰਵਾਇਤੀ ਖਾਣੇ ਬਣਾਉਣੇ ਸਿਖਾਏ

ਅਜੀਤ ਡੈਸਕ 24-09-2025
ਬੀਜਾ, 23 ਸਤੰਬਰ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਗ੍ਰਹਿ ਵਿਗਿਆਨ ਵਿਭਾਗ ਦੁਆਰਾ ਮਨਾਇਆ ਜਾ ਰਿਹਾ ਪੋਸ਼ਣ ਹਫ਼ਤਾ ਬੜੇ ਹੀ ਸਫਲਤਾਪੂਰਵਕ ਢੰਗ ਨਾਲ ਸੰਪੰਨ ਹੋਇਆ | ਜ਼ਿਕਰਯੋਗ ਹੈ ਕਿ ਇਹਨਾਂ ਸੱਤ ਦਿਨਾਂ ਦੇ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਤੋਂ ਬਾਹਰ ਵੱਖ-ਵੱਖ ਰਾਜਾਂ ਦੇ ਪੌਸ਼ਟਿਕ ਰਵਾਇਤੀ ਖਾਣਿਆਂ ਨੂੰ ਬਣਾਉਣਾ ਸਿਖਾਇਆ ਗਿਆ ਤੇ ਅੰਤਿਮ ਦਿਨ ਆਪਣੇ ਪੰਜਾਬ ਵਿਚ ਬਣਨ ਵਾਲੇ ਦੇਸੀ ਖਾਣਿਆਂ ਨੂੰ ਬਣਾਉਣ ਲਈ ਗ੍ਰਹਿ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਨੀਰੂ ਗਰਗ ਦੀ ਅਗਵਾਈ ਹੇਠ ਨੇੜਲੇ ਪਿੰਡ ਕੋਟ ਪਨੈਚ ਵਿਖੇ ਦੌਰਾ ਕੀਤਾ ਗਿਆ , ਜਿੱਥੇ ਰਜਿੰਦਰ ਸਿੰਘ ਦੇ ਘਰ ਪਿੰਡ ਦੀਆਂ ਅÏਰਤਾਂ ਵੱਲੋਂ ਰਵਾਇਤੀ ਪੰਜਾਬੀ ਪਕਵਾਨਾਂ ਨੂੰ ਬਣਾਉਣਾ ਸਿਖਾਇਆ ਗਿਆ | ਪਿੰਡ ਵਿੱਚ ਰਿਸੋਰਸ ਪਰਸਨ ਵਜੋਂ ਮਨਦੀਪ ਕੌਰ ਅਤੇ ਜਸਵਿੰਦਰ ਕੌਰ ਨੇ ਇਕ ਰਵਾਇਤੀ ਪੰਜਾਬੀ ਥਾਲੀ ਵਿਦਿਆਰਥੀਆਂ ਨੂੰ ਤਿਆਰ ਕਰਨੀ ਸਿਖਾਈ, ਜਿਸ ਵਿਚ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਗੁਲਗੁਲੇ ਅਤੇ ਦੇਸੀ ਘਿਓ ਦੀ ਚੂਰੀ ਸ਼ਾਮਿਲ ਸੀ | ਇਸ ਤੋਂ ਇਲਾਵਾ ਪ੍ਰੋ. ਗਰਗ ਨੇ ਪਿੰਡ ਦੀਆਂ ਅÏਰਤਾਂ ਨੂੰ ਜ਼ੰਕ ਫੂਡ ਦੀ ਥਾਂ ਸਿਹਤਮੰਦ ਪਕਵਾਨ ਬਣਾਉਣੇ ਸਿਖਾਏ ਜਿਵੇਂ ਕਿ ਪੀਜ਼ਾ ਦੀ ਥਾਂ 'ਤੇ ਉਤਪਮ ਬਣਾਉਣਾ ਅਤੇ ਬਾਜ਼ਾਰ 'ਚ ਉਪਲਬਧ ਰਿਫਾਇੰਡ, ਆਟੇ ਅਤੇ ਖੰਡ ਦੇ ਕੇਕ ਦੇ ਪੌਸ਼ਟਿਕ ਬਦਲ ਵਜੋਂ ਕੁੱਕਰ ਵਿਚ ਆਟਾ-ਗੁੜ ਕੇਕ ਬਣਾਉਣ ਬਾਰੇ ਜਾਣਕਾਰੀ ਦਿੱਤੀ | ਵਿਭਾਗ ਦੁਆਰਾ ਕੀਤੀ ਇਸ ਗਤੀਵਿਧੀ ਦਾ ਮੁੱਖ ਉਦੇਸ਼ ਸਮਾਜ ਵਿਚ ਸਿਹਤਮੰਦ ਖਾਣਾ ਬਣਾਉਣ ਦੇ ਤਰੀਕਿਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ | ਕਾਲਜ ਪਿ੍ੰਸੀਪਲ ਡਾ. ਗਗਨਦੀਪ ਸਿੰਘ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਅਤੇ ਸਿਹਤਮੰਦ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਹੋਰ ਪ੍ਰੋਗਰਾਮਾਂ ਦੀ ਯੋਜਨਾ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ |
ਪਿਛਲੀ ਖ਼ਬਰ ਰਾੜਾ ਸਾਹਿਬ ਸਕੂਲ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਕਲਗ਼ੀਧਰ ਅਕੈਡਮੀ 'ਚ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।