19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ

ਅਜੀਤ ਡੈਸਕ 24-09-2025
ਅਹਿਮਦਗੜ੍ਹ, 23 ਸਤੰਬਰ (ਸੁਖਜੀਤ ਸਿੰਘ ਖੇੜਾ) - ਮਾਇਆ ਦੇਵੀ ਗੋਇਲ ਪਬਲਿਕ ਸਕੂਲ, ਪੋਹੀੜ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ | ਇਸ ਮੌਕੇ ਸਾਰੇ ਹੀ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਨ੍ਹਾਂ ਦਾ ਵਿਸ਼ਾ ਸਿਰਫ਼ ਪੰਜਾਬੀ ਮਾਂ ਬੋਲੀ ਹੀ ਰਿਹਾ ਵਿਚ ਭਾਗ ਲਿਆ | ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਸ਼ੁੱਧ ਸ਼ਬਦ ਜੋੜ ਗਤੀਵਿਧੀ ਵਿਚ ਹਿੱਸਾ ਲਿਆ | ਕਲਾਸ 1-2 ਦੇ ਵਿਦਿਆਰਥੀਆਂ ਲਈ ਬੋਲ ਲਿਖਤ, ਕਲਾਸ 3-4 ਲਈ ਕਵਿਤਾ ਉਚਾਰਨ, ਕਲਾਸ 5-6 ਲਈ ਨਿਬੰਧ ਲੇਖਣ, ਕਲਾਸ 7-8 ਲਈ ਕਹਾਣੀ ਲੇਖਣ, ਕਲਾਸ 9-10 ਲਈ ਪੋਸਟਰ ਬਣਾਉਣਾ ਅਤੇ ਕਲਾਸ 11-12 ਲਈ ਨਾਅਰਾ ਲਿਖਣ ਦੇ ਮੁਕਾਬਲੇ ਕਰਵਾਏ ਗਏ | ਇਸ ਦੇ ਨਾਲ, ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਇੱਕ ਪੇਜ ਗੁਰਮੁਖੀ ਲਿਪੀ (ੳ ਤੋਂ ੜ) ਲਿਖਿਆ ਅਤੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਾਟਾਂ ਉੱਤੇ ਸਾਂਝਾ ਕੀਤਾ | ਸਕੂਲ ਦੀ ਪਿ੍ੰਸੀਪਲ ਨਵਦੀਪ ਵਰਮਾ ਅਤੇ ਸੀ.ਈ.ਓ. ਲਖਬੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ |
ਪਿਛਲੀ ਖ਼ਬਰ ਅÏਰਤ ਦੀ ਮੌਤ ਮਗਰੋਂ ਪਰਿਵਾਰ ਨੇ ਇਲਾਜ 'ਚ ਲਾਪਰਵਾਹੀ ਦੇ ਦੋਸ਼ ਲਾਏ, ਮਾਮਲਾ ਪੁਲਿਸ ਕੋਲ ਅਗਲੀ ਖ਼ਬਰ ਵਿਅਕਤੀ ਦੀ ਰਸਤੇ 'ਚ ਘੇਰ ਕੇ ਕੁੱਟਮਾਰ ਦੇ ਦੋਸ਼ 'ਚ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।